ਨਵੀਂ ਦਿੱਲੀ : ਕਮਾਲ ਰਾਸ਼ਿਦ ਖਾਨ, ਜਿਨ੍ਹਾਂ ਨੂੰ ਕੇਆਰਕੇ ਦੇ ਨਾਂ ਤੋਂ ਜਾਣਿਆ ਜਾਂਦਾ ਹੈ, ਹਮੇਸ਼ਾ ਕਿਸੇ ਨਾ ਕਿਸੇ ਦੇ ਪਿਛੇ ਪੈ ਰਹਿੰਦੇ ਹਨ। ਪਿਛਲੇ ਦਿਨੀਂ ਉਹ ਸਲਮਾਨ ਖਾਨ ਨੂੰ ਲੈ ਕੇ ਖੁਲਾਸਾ ਕਰਦੇ ਸੀ। ਹੁਣ ਵਾਰੀ ਕੰਗਨਾ ਰੌਤ ਦੀ ਹੈ। ਫਿਲਹਾਲ ਕੇਆਰਕੇ ਦੇ ਨਿਸ਼ਾਨੇ ’ਤੇ ਕੰਗਨਾ ਰਨੌਤ ਹੈ। ਕੇਆਰਕੇ ਨੇੇ ਸੋਸ਼ਲ ਮੀਡੀਆ ’ਤੇ ਇਕ ਪੋਸਟ ਸ਼ੇਅਰ ਕਰਕੇ ਦਾਅਵਾ ਕੀਤਾ ਹੈ ਕਿ ਕੰਗਨਾ ਨੇ ਕਰਨ ਜੌਹਰ ’ਤੇ ਹਮਲਾ ਕਰਨ ਲਈ ਕਿਹਾ ਹੈ।ਦੇਸ਼ਦ੍ਰੋਹੀ ਐਕਟਰ ਕੇਆਰਕੇ ਆਪਣੇ ਟਵਿੱਟਰ ਅਕਾਊਂਟ ਦਾ ਇਸਤੇਮਾਲ ਬਾਲੀਵੁੱਡ ਹਸਤੀਆਂ ’ਤੇ ਵਿਅੰਗ ਕਰਨ ਲਈ ਕਰਦੇ ਹਨ। ਨਵੀਂ ਪੋਸਟ ’ਚ ਕੇਆਰਕੇ ਕੰਗਨਾ ਰਣੌਤ ਨੂੰ ਆਪਣੀ ਦੀਦੀ ਕਹਿੰਦੇ ਹੋਏ ਉਨ੍ਹਾਂ ਨੇ ਪਖੰਡੀ ਦੱਸ ਰਹੇ ਹਨ। ਉਨ੍ਹਾਂ ਦਾ ਤਾਂ ਇਹ ਵੀ ਕਹਿਣਾ ਹੈ ਕਿ ਕੰਗਨਾ ਰਣੌਤ ਆਪਣੀ ਨਵੀਂ ਫਿਲਮ ਥਲਾਇਵੀ ਲਈ ‘ਦੇਸ਼ਭਗਤੀ’ ਕਾਰਡ ਖੇਡ ਰਹੀ ਹੈ।
KRK ਦਾ ਖੁਲਾਸਾ : ਕੰਗਨਾ ਰਣੌਤ ਨੇ ਕਿਹਾ- ਕਰਨ ਜੌਹਰ ’ਤੇ ਕਰੋ ਹਮਲਾ, ਮੇਰੇ ਕੋਲ ਹੈ ਐਕਟ੍ਰੈੱਸ ਦੀ ਸਾਰੀ ਚੈਟ
