ਅੰਮ੍ਰਿਤਸਰ
ਬੀਤੀ ਦੇਰ ਸ਼ਾਮ ਅੱਪਰਬਾਰੀ ਦੁਆਬ ਨਹਿਰ ਦੇ ਜੀਟੀ ਰੋਡ ਸਥਿਤ ਤਾਰਾਂ ਵਾਲਾ ਪੁਲ ਤੋਂ ਜਿਸ ਵਿਅਕਤੀ ਨੇ ਆਪਣੇ ਦੋ ਬੱਚਿਆਂ ਸਮੇਤ ਛਾਲ ਮਾਰ ਦਿੱਤੀ ਸੀ, ਉਨ੍ਹਾਂ ਤਿੰਨਾਂ ਪਿਓ ਪੁੱਤਰਾਂ ਦੀਆਂ ਲਾਸ਼ਾਂ ਅੱਜ ਬਰਾਮਦ ਹੋ ਗਈਆਂ ਹਨ। ਮ੍ਰਿਤਕਾਂ ਦੀ ਪਛਾਣ ਸਥਾਨਕ ਛੇਹਰਟਾ ਦੀ ਕਲੋਨੀ ਮਾਡਲ ਟਾਊਨ ਵਾਸੀ ਮਨਦੀਪ ਸਿੰਘ ਪੁੱਤਰ ਅਵਤਾਰ ਸਿੰਘ (37) ਅਤੇ ਉਸ ਦੇ ਦੋ ਪੁੱਤਰਾਂ 7 ਸਾਲਾ ਗੁਰਪ੍ਰੀਤ ਸਿੰਘ ਅਤੇ ਡੇਢ ਸਾਲ ਰੋਬਨਪ੍ਰੀਤ ਸਿੰਘ ਵਜੋਂ ਹੋਈ ਹੈ।
ਥਾਣਾ ਮਕਬੂਲ਼ਪੁਰਾ ਦੇ ਐੱਸਐੱਚਓ ਰਣਜੀਤ ਸਿੰਘ ਧਾਲੀਵਾਲ ਨੇ ਦੱਸਿਆ ਹੈ ਕਿ ਲਾਸ਼ਾਂ ਕਬਜ਼ੇ ਵਿੱਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤੀਆਂ ਹਨ ਅਤੇ ਜਾਂਚ ਅਰੰਭ ਦਿੱਤੀ ਗਈ ਹੈ।