ਲਖਨਊ
ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਆਪਣੇ ਨਜ਼ਰਬੰਦੀ ਵਾਲੇ ਕਮਰੇ ਵਿੱਚ ਝਾੜੂ ਮਾਰਦਿਆਂ ਵਾਲੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਹੈ। ਸੂਤਰਾਂ ਅਨੁਸਾਰ ਇਹ ਵੀਡੀਓ ਉਸ ਕਮਰੇ ਦਾ ਹੈ, ਜਿੱਥੇ ਪ੍ਰਿਯੰਕਾ ਨੂੰ ਸੀਤਾਪੁਰ ਪੀਏਸੀ ਹੈੱਡਕੁਆਰਟਰ ਵਿੱਚ ਸੋਮਵਾਰ ਸਵੇਰ ਤੋਂ ਹਿਰਾਸਤ ਵਿੱਚ ਰੱਖਿਆ ਗਿਆ ਹੈ।