ਗੂਗਲ ਨੇ ਅਗਸਤ ਮਹੀਨੇ 93,350 ਵਿਸ਼ਾ-ਵਸਤੂ ਹਟਾਏ

ਨਵੀਂ ਦਿੱਲੀ:ਟੈੱਕ ਜਾਇੰਟ ਗੂਗਲ ਨੇ ਆਪਣੀ ਮਾਸਿਕ ਪਾਰਦਰਸ਼ਤਾ ਰਿਪੋਰਟ ਵਿੱਚ ਕਿਹਾ ਹੈ ਕਿ ਉਸ ਨੂੰ ਅਗਸਤ ਮਹੀਨੇ ਆਪਣੇ ਵਰਤੋਂਕਾਰਾਂ ਕੋਲੋਂ 35,191 ਸ਼ਿਕਾਇਤਾਂ ਮਿਲੀਆਂ ਸਨ, ਜਿਨ੍ਹਾਂ ਦੇ ਆਧਾਰ ’ਤੇ ਉਸ ਨੇ 93,550 ਵਿਸ਼ਾ-ਵਸਤੂਆਂ ਨੂੰ ਆਪਣੀ ਸਾਈਟ ਤੋਂ ਹਟਾ ਦਿੱਤਾ ਹੈ। ਗੂਗਲ ਨੇ ਕਿਹਾ ਕਿ ਵਰਤੋਕਾਰਾਂ ਦੀ ਸ਼ਿਕਾਇਤਾਂ ਤੋਂ ਇਲਾਵਾ ਉਸ ਨੇ ਆਟੋਮੇਟਿਡ ਡਿਟੈਕਸ਼ਨ ਦੇ ਨਤੀਜੇ ਵਜੋਂ 651,933 ਵਿਸ਼ਾ ਵਸਤੂਆਂ ਨੂੰ ਵੀ ਹਟਾਇਆ ਹੈ। ਅਮਰੀਕਾ ਅਧਾਰਿਤ ਕੰਪਨੀ ਨੇ ਉਪਰੋਕਤ ਖੁਲਾਸਾ ਭਾਰਤ ਦੇ ਨਵੇਂ ਆਈਟੀ ਨੇਮਾਂ ਦੀ ਪਾਲਣਾ ਦੇ ਸੰਦਰਭ ਵਿੱਚ ਕੀਤੀਆਂ ਹਨ।