ਇਕ ਰੁਪਏ ਦੇ ਇਸ ਸਿੱਕੇ ਦੀ ਬਾਜ਼ਾਰ ‘ਚ ਮਿਲਦੀ ਹੈ 700 ਗੁਣਾ ਕੀਮਤ, ਜਾਣੋ ਕੀ ਹੈ ਖਾਸੀਅਤ

ਇਕ ਰੁਪਏ ਦੇ ਇਸ ਸਿੱਕੇ ਦੀ ਬਾਜ਼ਾਰ ‘ਚ ਮਿਲਦੀ ਹੈ 700 ਗੁਣਾ ਕੀਮਤ, ਜਾਣੋ ਕੀ ਹੈ ਖਾਸੀਅਤ

ਪਹਿਲਾਂ ਇਕ ਰੁਪਏ ਦੇ ਸਿੱਕੇ ‘ਚ ਚਾਂਦੀ ਲੱਗੀ ਹੁੰਦੀ ਸੀ ਜਿਸ ਦੀ ਵੈਲਿਊ ਕਾਫੀ ਜ਼ਿਆਦਾ ਹੁੰਦੀ ਸੀ। ਜੇਕਰ ਉਸ ਵੇਲੇ ਦੇ ਸਿੱਕੇ ਨੂੰ ਸੋਨੇ-ਚਾਂਦੀ ਦੇ ਵਪਾਰੀ ਕੋਲ ਵੇਚਣ ਜਾਈਏ ਤਾਂ ਉਸ ਦੇ ਕਈ ਗੁਣਾ ਪੈਸੇ ਦੇ ਦੇਵੇਗਾ। ਜਾਣਦੇ ਹਾਂ ਕਿ ਆਖਿਰ ਸਿੱਕਿਆਂ ‘ਚ ਕਿੰਨੀ ਚਾਂਦੀ ਹੁੰਦੀ ਸੀ ਕਿ ਇਸ ਦੀ ਵੈਲਿਊ ਏਨੀ ਜ਼ਿਆਦਾ ਹੋ ਜਾਂਦੀ ਸੀ। ਨਾਲ ਹੀ 1 ਰੁਪਏ ਦੇ ਨੋਟ ਨਾਲ ਵੀ ਜੁੜੇ ਕਈ ਤੱਥ ਹਨ…ਜਿਹੜੇ ਬਹੁਤ ਘੱਟ ਲੋਕ ਜਾਣਦੇ ਹਨ…
ਹਿੰਦੁਸਤਾਨ ਟਾਈਮਜ਼ ਦੀ ਇਕ ਰਿਪੋਰਟ ਮੁਤਾਬਕ ਉਸ ਵੇਲੇ ਭਾਰਤ ‘ਚ ਇਕ ਰੁਪਏ ਦੇ ਸਿੱਕੇ ‘ਚ 10.7 ਗ੍ਰਾਮ ਚਾਂਦੀ ਹੁੰਦੀ ਸੀ। ਇਸ ਤੋਂ ਬਾਅਦ ਇਨ੍ਹਾਂ ਸਿੱਕਿਆਂ ਦੀ ਜਗ੍ਹਾ ਕਾਗਜ਼ ਦੇ ਨੋਟਾਂ ਦਾ ਨਿਰਮਾਣ ਹੋਣ ਲੱਗ ਪਿਆ। ਕਿਹਾ ਜਾਂਦਾ ਹੈ ਕਿ ਪਹਿਲੀ ਸੰਸਾਰ ਜੰਗ ‘ਚ ਹਥਿਆਰ ਬਣਾਉਣ ਲਈ ਇਹ ਸਿੱਕੇ ਕੰਮ ‘ਚ ਲਏ ਗਏ ਸਨ ਕਿਉਂਕਿ ਇਨ੍ਹਾਂ ਵਿਚ ਚਾਂਦੀ ਦੀ ਕਾਫੀ ਮਾਤਰਾ ਹੁੰਦੀ ਸੀ। ਜੇਕਰ ਅੱਜ ਦੇ ਹਿਸਾਬ ਨਾਲ ਉਸ ਸਿੱਕੇ ਦੀ ਚਾਂਦੀ ਦਾ ਮੁੱਲ ਲਗਾਈਏ ਤਾਂ ਉਸ ਵੇਲੇ ਦੇ ਇਕ ਰੁਪਏ ਦੇ ਸਿੱਕੇ ’ਚ 700 ਰੁਪਏ ਦੀ ਚਾਂਦੀ ਲੱਗੀ ਹੁੰਦੀ ਸੀ। ਇਨ੍ਹਾਂ ਸਿੱਕਿਆਂ ਤੋਂ ਬਾਅਦ ਇਕ ਰੁਪਏ ਦਾ ਨੋਟ ਛਪਣ ਲੱਗਾ। ਦੱਸ ਦੇਈਏ ਕਿ ਪਹਿਲੀ ਵਾਰ ਇਕ ਰੁਪਏ ਦਾ ਨੋਟ 30 ਨਵੰਬਰ, 1917 ਨੂੰ ਲਾਂਚ ਕੀਤਾ ਗਿਆ ਸੀ। ਪਹਿਲਾਂ ਇਹ ਨੋਟ ਭਾਰਤ ‘ਚ ਨਹੀਂ ਬਲਕਿ ਇੰਗਲੈਂਡ ‘ਚ ਛਪਦਾ ਸੀ ਤੇ ਇਹ ਚਿੱਟੇ ਰੰਗ ਦਾ ਸੀ। ਇਸ ਤੋਂ ਬਾਅਦ ਕਈ ਬਦਲਾਅ ਹੋਏ ਤੇ ਸਾਲ 2017 ‘ਚ ਇਸ ਨੋਟ ਦੇ 100 ਸਾਲ ਹੋਣ ਤਕ ਇਸ ਵਿਚ 125 ਵਾਰ ਬਦਲਾਅ ਕੀਤਾ ਗਿਆ ਸੀ। ਹੁਣ ਇਸ ਨੋਟ ਨੂੰ 104 ਸਾਲ ਹੋ ਗਏ ਹਨ।
ਸਾਲ 1926 ‘ਚ ਪਹਿਲੀ ਵਾਰ ਇਕ ਰੁਪਏ ਦੇ ਨੋਟ ਜਾਰੀ ਹੋਣੇ ਬੰਦ ਹੋ ਗਏ ਪਰ 1940 ‘ਚ ਇਕ ਰੁਪਏ ਦਾ ਨੋਟ ਮੁੜ ਮਾਰਕੀਟ ‘ਚ ਆਇਆ ਜੋ 1994 ਤਕ ਚੱਲਦਾ ਰਿਹਾ। 1994 ‘ਚ ਭਾਰਤ ਸਰਕਾਰ ਨੇ ਮੁੜ ਇਨ੍ਹਾਂ ਨੂੰ ਜਾਰੀ ਕਰਨਾ ਬੰਦ ਕਰ ਦਿੱਤਾ ਤੇ ਇਹ ਰੋਕ 2014 ਤਕ ਚੱਲੀ। 1 ਜਨਵਰੀ 2015 ਤੋਂ ਮੁੜ ਇਕ ਰੁਪਏ ਦੇ ਨੋਟ ਦੀ ਛਪਾਈ ਸ਼ੁਰੂ ਹੋਈ।

ਬਾਕੀ ਨੋਟਾਂ ਨਾਲੋਂ ਕਿਉਂ ਹੈ ਵੱਖਰਾ

ਇਕ ਰੁਪਏ ਦੇ ਨੋਟ ਤੋਂ ਇਲਾਵਾ ਸਾਰੇ ਨੋਟ ਰਿਜ਼ਰਵ ਬੈਂਕ ਆਫ ਇੰਡੀਆ (RBI) ਵੱਲੋਂ ਛਾਪੇ ਜਾਂਦੇ ਹਨ। ਹਾਲਾਂਕਿ ਇਕ ਰੁਪਏ ਦਾ ਨੋਟ ਭਾਰਤ ਸਰਕਾਰ ਛਾਪਦੀ ਹੈ ਤੇ ਇਸ ਵਿਚ RBI ਗਵਰਨਰ ਦੇ ਨਹੀਂ ਬਲਕਿ ਵਿੱਤ ਸਕੱਤਰ ਦੇ ਦਸਤਖ਼ਤ ਹੁੰਦੇ ਹਨ। ਇਸ ਨੋਟ ‘ਤੇ ‘ਮੈਂ ਧਾਰਕ ਨੂੰ ਏਨੇ ਰੁਪਏ ਅਦਾ ਕਰਨ ਦਾ ਵਚਨ ਦਿੰਦਾ ਹਾਂ।‘ ਲਾਈਨ ਵੀ ਨਹੀਂ ਹੁੰਦੀ। ਹਾਲਾਂਕਿ ਇਕ ਰੁਪਏ ਦੇ ਨੋਟ ਦੇ ਡਿਸਟ੍ਰੀਬਿਊਸ਼ਨ ਦੀ ਜ਼ਿੰਮੇਵਾਰੀ RBI ਦੀ ਹੁੰਦੀ ਹੈ।

 

Business