ਲਖੀਮਪੁਰ ਖੀਰੀ ਕਾਂਡ ਮਗਰੋਂ ਵੇਲਾ ਆ ਗਿਆ ਹੈ ਕਿ ਸਾਰੀਆਂ ਵਿਰੋਧ ਧਿਰਾਂ ਇਕਜੁੱਟ ਹੋ ਜਾਣ: ਸੰਜੈ ਰਾਉਤ

ਨਵੀਂ ਦਿੱਲੀ

ਸ਼ਿਵ ਸੈਨਾ ਦੇ ਸੀਨੀਅਰ ਨੇਤਾ ਸੰਜੇ ਰਾਉਤ ਨੇ ਅੱਜ ਕਿਹਾ ਹੈ ਕਿ ਲਖੀਮਪੁਰ ਖੀਰੀ ਘਟਨਾ ਤੋਂ ਬਾਅਦ ਵਿਰੋਧੀ ਪਾਰਟੀਆਂ ਨੂੰ ਇਕਜੁੱਟ ਹੋ ਕੇ ਕੰਮ ਕਰਨ ਦੀ ਜ਼ਰੂਰਤ ਹੈ ਅਤੇ ਉਹ ਅੱਜ ਸ਼ਾਮ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨਗੇ।