ਬਿਨਾ ਫਾਰਮ 16 ਦੇ ਦਾਖ਼ਲ ਕਰੋ ITR ਤੇ ਕਿਹੜੇ ਦਸਤਾਵੇਜ਼ਾਂ ਦੀ ਪਵੇਗੀ ਜ਼ਰੂਰਤ, ਜਾਣੋ ਆਸਾਨ ਤਰੀਕੇ

ਬਿਨਾ ਫਾਰਮ 16 ਦੇ ਦਾਖ਼ਲ ਕਰੋ ITR ਤੇ ਕਿਹੜੇ ਦਸਤਾਵੇਜ਼ਾਂ ਦੀ ਪਵੇਗੀ ਜ਼ਰੂਰਤ, ਜਾਣੋ ਆਸਾਨ ਤਰੀਕੇ

ਨੌਕਰੀ ਕਰਨ ਵਾਲਿਆਂ ਨੂੰ ਹਰ ਸਾਲ ਇਨਕਮ ਟੈਕਸ ਰਿਟਰਨ (ITR) ਭਰਨੀ ਪੈਂਦੀ ਹੈ। ਤੈਅਸ਼ੁਦਾ ਇਨਕਮ ਤਹਿਤ ਆਉਣ ਵਾਲੇ ਮੁਲਾਜ਼ਮਾਂ ਲਈ ਆਈਟੀਆਰ ਦਾਖ਼ਲ ਕਰਨ ਲਈ ਫਾਰਮ 16 ਸਬਮਿਟ ਕਰਨਾ ਬੇਹੱਦ ਜ਼ਰੂਰੀ ਹੁੰਦੀ ਹੈ। ਇਹ ਉਨ੍ਹਾਂ ਨੂੰ ਕੰਪਨੀ ਤੋਂ ਮਿਲਦਾ ਹੈ ਪਰ ਜੇਕਰ ਤੁਹਾਡੇ ਕੋਲ ਫਾਰਮ-16 ਨਹੀਂ ਹੈ ਤਾਂ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ। ਤੁਸੀਂ ਇਸ ਦੇ ਬਿਨਾਂ ਦੂਸਰੇ ਤਰੀਕਿਆਂ ਨਾਲ ਵੀ ਰਿਟਰਨ ਦਾਖ਼ਲ ਕਰ ਸਕਦੇ ਹੋ ਤਾਂ ਕਈ ਹੈ ਇਸ ਦੀ ਪ੍ਰਕਿਰਿਆ…ਆਓ ਜਾਣਦੇ ਹਾਂ…

ਇਨ੍ਹਾਂ ਦਸਤਾਵੇਜ਼ਾਂ ਦੀ ਪੈ ਸਕਦੀ ਹੈ ਲੋੜ

ਫਾਰਮ-16 ‘ਚ ਕੰਪਨੀ ਵੱਲੋਂ ਤੁਹਾਡੀ ਸੈਲਰੀ ‘ਚ ਕੱਟੇ ਗਏ ਟੈਕਸ ਦਾ ਵੇਰਵਾ ਦਿੱਤਾ ਹੁੰਦਾ ਹੈ। ਇਸ ਲਈ ਰਿਟਰਨ ਫਾਈਲ ਕਰਦੇ ਸਮੇਂ ਇਸ ਦੀ ਜਾਣਕਾਰੀ ਦੇਣਾ ਜ਼ਰੂਰੀ ਹੁੰਦਾ ਹੈ, ਪਰ ਇਸ ਫਾਰਮ ਦੇ ਨਾ ਹੋਣ ‘ਤੇ 26AS ਜਾਂ ਟੈਕਸ ਕ੍ਰੈਡਿਟ ਸਟੇਟਮੈਂਟ, ਰੈਂਟ ਐਗਰੀਮੈਂਟ ਤੇ ਸੈਲਰੀ ਸਲਿੱਪ ਆਦਿ ਨਾਲ ਵੀ ਕੰਮ ਚਲਾ ਸਕਦੇ ਹੋ।
ਫਾਰਮ 26AS ਵੀ ਹੈ ਕਾਰਗਰ
ਜੇਕਰ ਤੁਹਾਡੇ ਕੋਲ ਫਾਰਮ 16 ਨਹੀਂ ਹੈ ਤਾਂ ਤੁਸੀਂ ਫਾਰਮ 26AS ਦੀ ਮਦਦ ਲੈ ਸਕਦੇ ਹੋ। ਇਸ ਵਿਚ ਤੁਹਾਨੂੰ ਟੈਕਸ ਕਟੌਤੀ ਨਾਲ ਜੁੜੀ ਜਾਣਕਾਰੀ ਮਿਲ ਜਾਵੇਗੀ। ਇਹ ਵੀ ਤੁਹਾਨੂੰ ਕੰਪਨੀ ਵੱਲੋਂ ਮਿਲੇਗੀ। ਇਸ ਵਿਚ ਮੌਜੂਦ ਜਾਣਕਾਰੀ ਨੂੰ ਤੁਸੀਂ ਆਪਣੀ ਸੈਲਰੀ ਸਲਿੱਪ ਨਾਲ ਮਿਲਾ ਕੇ ਵੈਰੀਫਾਈ ਕਰ ਸਕਦੇ ਹੋ।

ਦੂਸਰੀ ਇਨਕਮ ਦੀ ਦਿਉ ਜਾਣਕਾਰੀ

ਆਈਟੀਆਰ ਫਾਈਲ ਕਰਦੇ ਸਮੇਂ ਅਪਣੇ ਦੂਸਰੇ ਸੌਰਸ ਤੋਂ ਹੋਣ ਵਾਲੀ ਇਨਕਮ ਦੀ ਵੀ ਜਾਣਕਾਰੀ ਦਿਉ। ਇਸ ਵਿਚ ਘਰ ਦੇ ਕਿਰਾਏ ਤੋਂ ਲੈ ਕੇ ਮਿਊਚਲ ਫੰਡ ਜਾਂ ਦੂਸਰੇ ਬਿਜਨੈੱਸ ਆਦਿ ਸ਼ਾਮਲ ਹਨ। ਇਸ ਦੀ ਡਿਟੇਲ ਭਰਨ ਲਈ ਆਪਣਾ ਕੁੱਲ ਟੈਕਸ ਕੈਲਕੂਲੇਟ ਕਰੋ ਤੇ ਫਿਰ ਫਾਰਮ 26AS ਮੈਚ ਕਰੋ। ਜਾਣਕਾਰੀ ਸਹੀ ਪਾਉਣ ‘ਤੇ ਇਸ ਨੂੰ ਆਈਟੀਆਰ ‘ਚ ਦਾਖ਼ਲ ਕਰੋ।

ਸੈਲਰੀ ਸਲਿੱਪ ਨਾਲ ਬਣ ਸਕਦੀ ਹੈ ਗੱਲ

ਫਾਰਮ 16 ਨਾ ਹੋਣ ‘ਤੇ ਤੁਸੀਂ ਕੰਪਨੀ ਤੋਂ ਮੰਥਲੀ ਸੈਲਰੀ ਸਲਿੱਪ ਲੈ ਸਕਦੇ ਹੋ। ਇਸ ਨਾਲ ਤੁਸੀਂ ਦੇਖ ਸਕੋਗੇ ਕਿ ਹਰ ਮਹੀਨੇ ਤੁਹਾਡੀ ਸੈਲਰੀ ਤੋਂ ਕਿੰਨਾ ਟੈਕਸ ਕਿੱਥੇ। ਅਜਿਹੇ ਵਿਚ ਤੁਹਾਨੂੰ ਜਿਸ ਫਾਇਨਾਂਸ਼ੀਅਲ ਈਅਰ ਦਾ ਆਈਟੀਆਰ ਫਾਈਲ ਕਰਨਾ ਹੈ। ਉਸ ਦਾ ਸੈਲਰੀ ਸਲਿੱਪ ਨਿਕਲਵਾ ਲਓ। ਇਸ ਵਿਚ ਤੁਹਾਨੂੰ ਟੀਡੀਐੱਸ ਕਟੌਤੀ, ਪੀਐੱਫ, ਪ੍ਰੋਫੈਸ਼ਨ ਟੈਕਸ, ਇਨ ਹੈਂਡ ਸੈਲਰੀ ਆਦਿ ਦੀ ਜਾਣਕਾਰੀ ਮਿਲ ਜਾਵੇਗੀ।
Business