ਨਵੀਂ ਦਿੱਲੀ
ਵਿਸ਼ਵ ਭਰ ਦੇ ਫੇਸਬੁੱਕ, ਇੰਸਟਾਗ੍ਰਾਮ ਤੇ ਵਟਸਐਪ ਦੇ ਵਰਤੋਕਾਰਾਂ ਨੇ ਅੱਜ ਸ਼ਾਮੀਂ ਇਨ੍ਹਾਂ ਡਿਜੀਟਲ ਪਲੈਟਫਾਰਮਾਂ ’ਤੇ ਲੌਗ-ਇਨ ਸਮੱਸਿਆ ਆਉਣ ਦੀਆਂ ਸ਼ਿਕਾਇਤਾਂ ਕੀਤੀਆਂ ਹਨ। ਫੇਸਬੁੱਕ ਦੇ ਤਰਜਮਾਨ ਨੇ ਕਿਹਾ, ‘‘ਸਾਡੇ ਧਿਆਨ ਵਿੱਚ ਆਇਆ ਹੈ ਕਿ ਕੁਝ ਲੋਕਾਂ ਨੂੰ ਸਾਡੇ ਐਪਸ ਤੇ ਉਤਪਾਦਾਂ ਤੱਕ ਰਸਾਈ ਵਿੱਚ ਦਿੱਕਤਾਂ ਆਈਆਂ ਹਨ। ਕੰਮ ਜਾਰੀ ਹੈ ਤੇ ਜਲਦੀ ਹੀ ਹਾਲਾਤ ਆਮ ਵਾਂਗ ਹੋ ਜਾਣਗੇ। ਕਿਸੇ ਵੀ ਔਖਿਆਈ ਲਈ ਮੁਆਫ਼ੀ ਮੰਗਦੇ ਹਾਂ।’’ ਭਾਰਤ ਵਿੱਚ ਵੀ ਇਨ੍ਹਾਂ ਤਿੰਨਾਂ ਪਲੈਟਫਾਰਮਾਂ ਦੇ ਵਰਤੋਕਾਰਾਂ ਨੇ ਸ਼ਿਕਾਇਤਾਂ ਕੀਤੀਆਂ ਹਨ। ਭਾਰਤ ਵਿੱਚ ਫੇਸਬੁੱਕ ਤੇ ਇਸ ਦੇ ਹੋਰਨਾਂ ਪਲੈਟਫਾਰਮਾਂ ਦੇ ਸਭ ਤੋਂ ਵੱਧ ਵਰਤੋਂਕਾਰ ਹਨ।