ਲਖਨਊ
ਲਖੀਮਪੁਰ ਖੀਰੀ ਜਾਂਦੇ ਹੋਏ ਇਥੇ ਹਵਾਈ ਅੱਡੇ ‘ਤੇ ਪਹੁੰਚੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੂੰ ਜਦੋਂ ਆਪਣੀ ਗੱਡੀ ’ਚ ਬਾਹਰ ਜਾਣ ਦੀ ਇਜਾਜ਼ਤ ਨਾ ਦਿੱਤੀ ਗਈ ਤਾਂ ਉਹ ਹਵਾਈ ਅੱਡੇ ਦੇ ਅਹਾਤੇ ’ਚ ਧਰਨੇ ’ਤੇ ਬੈਠ ਗਏ। ਸ੍ਰੀ ਗਾਂਧੀ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨਾਲ ਲਖਨਊ ਹਵਾਈ ਅੱਡੇ ‘ਤੇ ਪਹੁੰਚੇ। ਇਸ ਦੌਰਾਨ ਅਧਿਕਾਰੀਆਂ ਨੇ ਉਨ੍ਹਾਂ ਨੂੰ ਕਥਿਤ ਤੌਰ ‘ਤੇ ਪੁਲੀਸ ਦੀ ਕਾਰ ਵਿੱਚ ਬਿਠਾ ਕੇ ਦੂਜੇ ਰਸਤੇ ਜਾਣ ਲਈ ਕਿਹਾ। ਇਸ ਤੋਂ ਨਾਰਾਜ਼ ਹੋ ਕੇ ਗਾਂਧੀ ਹਵਾਈ ਅੱਡੇ ਦੇ ਅਹਾਤੇ ਵਿਚ ਹੀ ਧਰਨੇ ‘ਤੇ ਬੈਠ ਗਏ।