ਤਾਲਿਬਾਨ ਨੇ ਲਈ ਹਜ਼ਾਰਾ ਫਿਰਕੇ ਦੇ 13 ਵਿਅਕਤੀਆਂ ਦੀ ਜਾਨ

ਤਾਲਿਬਾਨ ਨੇ ਲਈ ਹਜ਼ਾਰਾ ਫਿਰਕੇ ਦੇ 13 ਵਿਅਕਤੀਆਂ ਦੀ ਜਾਨ

ਨਵੀਂ ਦਿੱਲੀ

ਤਾਲਿਬਾਨ ਫੌਜਾਂ ਨੇ ਅਫ਼ਗਾਨਿਸਤਾਨ ਦੇ ਦੇਕੁੰਡੀ ਸੂਬੇ ਵਿੱਚ ਹਜ਼ਾਰਾ ਸਮੁਦਾਇ ਦੇ 13 ਵਿਅਕਤੀਆਂ ਨੂੰ ਮਾਰ ਦਿੱਤਾ। ਇਨ੍ਹਾਂ ਵਿੱਚ 17 ਵਰ੍ਹਿਆਂ ਦੀ ਮੁਟਿਆਰ ਵੀ ਸ਼ਾਮਲ ਸੀ। ਅਮਨੈਸਟੀ ਇੰਟਰਨੈਸ਼ਨਲ ਵੱਲੋਂ ਇਸ ਦੀ ਪੁਸ਼ਟੀ ਕੀਤੀ ਗਈ ਹੈ। ਇਹ ਕਤਲ ਖਿਦੀਰ ਜ਼ਿਲ੍ਹੇ ਦੇ ਕਹੋਰ ਪਿੰਡ ਵਿੱਚ 30 ਅਗਸਤ ਨੂੰ ਹੋਏ। ਪੀੜਤਾਂ ਵਿੱਚੋਂ 11 ਜਣੇ ਅਫ਼ਗਾਨ ਨੈਸ਼ਨਲ ਡਿਫ਼ੈਂਸ ਸਕਿਓਰਿਟੀ ਫੋਰਸਜ਼ ਦੇ ਮੈਂਬਰ ਸਨ ਅਤੇ ਦੋ ਨਾਗਰਿਕ ਸਨ। -ਆਈਏਐਨਐਸ

ਲੰਡਨ:ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਦੇ ਵਿਸ਼ੇਸ਼ ਸਫ਼ੀਰ ਸਿਮੋਨ ਗੈਸ ਵੱਲੋਂ ਅਫ਼ਗਾਨਿਸਤਾਨ ਵਿੱਚ ਤਾਲਿਬਾਨ ਆਗੂਆਂ ਨਾਲ ਮੁਲਾਕਾਤ ਕੀਤੀ ਗਈ। ਇਸ ਦੌਰਾਨ ਉਨ੍ਹਾਂ ਮਨੁੱਖੀ ਸੰਕਟ ਅਤੇ ਮੁਲਕ ਨੂੰ ਦਹਿਸ਼ਤਗਰਦਾਂ ਦੀ ਛੁਪਣਗਾਹ ਬਣਨ ਤੋਂ ਰੋਕੇ ਜਾਣ ਦੇ ਤਰੀਕਿਆਂ ਬਾਰੇ ਵਿਚਾਰ-ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਮੁਲਕ ਨੂੰ ਛੱਡਣਾ ਚਾਹੁੰਦੇ ਹਨ, ਉਨ੍ਹਾਂ ਲਈ ਸੁਰੱਖਿਅਤ ਮਾਹੌਲ ਸਿਰਜਣ ਦੀ ਲੋੜ ਹੈ। ਉਨ੍ਹਾਂ ਘੱਟ ਗਿਣਤੀਆਂ ਨਾਲ ਵਰਤਾਅ ਅਤੇ ਔਰਤਾਂ ਤੇ ਬੱਚੀਆਂ ਦੇ ਅਧਿਕਾਰਾਂ ਦੇ ਮੁੱਦੇ ਵੀ ਚੁੱਕੇ। ਇਸ ਮਿਲਣੀ ਦੀ ਪੁਸ਼ਟੀ ਵਿਦੇਸ਼ ਦਫ਼ਤਰ ਨੇ ਕੀਤੀ ਹੈ।

International