ਕੌਮਾਂਤਰੀ ਹਾਕੀ ਫੈਡਰੇਸ਼ਨ ਪੁਰਸਕਾਰ: ਗੁਰਜੀਤ ਕੌਰ ਤੇ ਹਰਮਨਪ੍ਰੀਤ ਸਿੰਘ ਸਾਲ ਦੇ ਸਰਵੋਤਮ ਖਿਡਾਰੀ ਐਲਾਨੇ

ਕੌਮਾਂਤਰੀ ਹਾਕੀ ਫੈਡਰੇਸ਼ਨ ਪੁਰਸਕਾਰ: ਗੁਰਜੀਤ ਕੌਰ ਤੇ ਹਰਮਨਪ੍ਰੀਤ ਸਿੰਘ ਸਾਲ ਦੇ ਸਰਵੋਤਮ ਖਿਡਾਰੀ ਐਲਾਨੇ

ਲੁਸਾਨੇ

ਭਾਰਤ ਨੇ ਅੱਜ ਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ (ਐੱਫਆਈਐੱਚ) ਦੇ ਸਾਲਾਨਾ ਪੁਰਸਕਾਰਾਂ ‘ਤੇ ਕਬਜ਼ਾ ਕੀਤਾ। ਪੰਜ ਖਿਡਾਰੀਆਂ ਅਤੇ ਪੁਰਸ਼ਾਂ ਅਤੇ ਮਹਿਲਾ ਟੀਮਾਂ ਦੇ ਮੁੱਖ ਕੋਚਾਂ ਨੇ ਵੱਖ ਵੱਖ ਸ਼੍ਰੇਣੀਆਂ ਵਿੱਚ ਪੁਰਸਕਾਰ ਹਾਸਲ ਕੀਤੇ। ਟੋਕੀਓ ਓਲੰਪਿਕ ਖੇਡਾਂ ਵਿੱਚ ਭਾਰਤੀ ਪੁਰਸ਼ ਟੀਮ ਦੇ ਇਤਿਹਾਸਕ ਕਾਂਸੀ ਦੇ ਤਗਮੇ ਅਤੇ ਮਹਿਲਾ ਟੀਮ ਦੇ ਬੇਮਿਸਾਲ ਪ੍ਰਦਰਸ਼ਨ ਕਾਰਨ ਭਾਰਤੀ ਖਿਡਾਰੀਆਂ ਅਤੇ ਕੋਚਾਂ ਨੇ ਐੱਫਆਈਐੱਚ ਹਾਕੀ ਸਟਾਰਸ ਐਵਾਰਡ 2020-21 ਵਿੱਚ ਦਬਦਬਾ ਬਣਾਇਆ।ਗੁਰਜੀਤ ਕੌਰ (ਮਹਿਲਾ) ਅਤੇ ਹਰਮਨਪ੍ਰੀਤ ਸਿੰਘ (ਪੁਰਸ਼) ਨੇ ਆਪੋ-ਆਪਣੀਆਂ ਸ਼੍ਰੇਣੀਆਂ ਵਿੱਚ ਸਾਲ ਦੇ ਸਰਵੋਤਮ ਖਿਡਾਰੀ ਦਾ ਪੁਰਸਕਾਰ ਪ੍ਰਾਪਤ ਕੀਤਾ। ਸਵਿਤਾ ਪੂਨੀਆ (ਸਰਵੋਤਮ ਗੋਲਕੀਪਰ, ਮਹਿਲਾ), ਪੀਆਰ ਸ੍ਰੀਜੇਸ਼ (ਸਰਬੋਤਮ ਗੋਲਕੀਪਰ, ਪੁਰਸ਼), ਸ਼ਰਮੀਲਾ ਦੇਵੀ (ਸਰਬੋਤਮ ਰਾਈਜ਼ਿੰਗ ਸਟਾਰ, ਮਹਿਲਾ) ਅਤੇ ਵਿਵੇਕ ਪ੍ਰਸਾਦ (ਸਰਬੋਤਮ ਰਾਈਜ਼ਿੰਗ ਸਟਾਰ, ਪੁਰਸ਼) ਦੇ ਨਾਲ ਨਾਲ ਭਾਰਤੀ ਮਹਿਲਾ ਟੀਮ ਦੇ ਕੋਚ ਸੋਡ ਮਾਰਿਨ ਅਤੇ ਪੁਰਸ਼ ਟੀਮ ਦੇ ਮੁਖੀ ਕੋਚ ਗ੍ਰਾਹਮ ਰੀਡ ਨੇ ਵੀ ਸਭ ਤੋਂ ਵੱਧ ਵੋਟਾਂ ਹਾਸਲ ਕੀਤੀਆਂ।

Sports