ਵੈਨਕੂਵਰ : ਬੀਸੀ ਦੇ ਸਨਸ਼ਾਈਨ ਕੋਸਟ ਉੱਤੇ ਪਾਵੇਲ ਰਿਵਰ ਟਾਊਨ ਦੇ ਪੂਰਬ ਵਿੱਚ ਇੱਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਮੌਕੇ ਉੱਤੇ ਕਈ ਰੈਸਕਿਊ ਏਜੰਸੀਆਂ ਪਹੁੰਚੀਆਂ।
ਆਰਸੀਐਮਪੀ ਨੇ ਦੱਸਿਆ ਕਿ ਹੈਲੀਕਾਪਟਰ ਨੂੰ ਇਹ ਹਾਦਸਾ ਕਿੱਲਮ ਬੇਅ ਵਿੱਚ ਐਗਮੰਟ ਦੇ ਉੱਤਰ ਵੱਲ ਪੇਸ਼ ਆਇਆ। ਹਾਦਸੇ ਵਾਲੀ ਥਾਂ ਦੇ ਆਲੇ ਦੁਆਲੇ ਜਹਾਜ਼ ਦਾ ਮਲਬਾ ਫੈਲਿਆ ਹੋਇਆ ਸੀ।ਇੱਕ ਬਿਆਨ ਜਾਰੀ ਕਰਕੇ ਕੈਨੇਡੀਅਨ ਆਰਮਡ ਫਰਸਿਜ਼ ਨੇ ਆਖਿਆ ਕਿ ਜੁਆਇੰਟ ਰੈਸਕਿਊ ਐਂਡ ਕੋਆਰਡੀਨੇਸ਼ਨ ਸੈਂਟਰ ਨੇ ਇਸ ਇਲਾਕੇ ਵਿੱਚ ਰੈਸਕਿਊ ਹੈਲੀਕਾਪਟਰ ਭੇਜਿਆ ਹੈ।
ਆਰਸੀਐਮਪੀ ਦਾ ਵੈਸਟ ਕੋਸਟ ਮਰੀਨ ਸੈਕਸ਼ਨ ਤੇ ਕੋਸਟ ਗਾਰਡ ਵੀ ਘਟਨਾ ਵਾਲੀ ਥਾਂ ਉੱਤੇ ਪਹੁੰਚ ਰਹੇ ਹਨ।
ਬੀਸੀ ਵਿੱਚ ਹੈਲੀਕਾਪਟਰ ਹਾਦਸਾਗ੍ਰਸਤ
