ਓਨਟਾਰੀਓ : ਹੈਲਥ ਕੇਅਰ ਵਰਰਕਜ਼ ਦੀ ਸੁਰੱਖਿਆ ਲਈ ਹਸਪਤਾਲਾਂ ਤੇ ਸਕੂਲਾਂ ਦੇ ਬਾਹਰ ਸੇਫਟੀ ਜ਼ੋਨਜ਼ ਬਣਾਉਣ ਵਾਸਤੇ ਬਿੱਲ ਲਿਆਉਣ ਦੀ ਓਨਟਾਰੀਓ ਦੀ ਐਨਡੀਪੀ ਤੇ ਲਿਬਰਲਾਂ ਵੱਲੋਂ ਤਿਆਰੀ ਕੀਤੀ ਜਾ ਰਹੀ ਹੈ।
ਐਨਡੀਪੀ ਆਗੂ ਐਂਡਰੀਆ ਹੌਰਵਥ ਨੇ ਆਖਿਆ ਕਿ ਲੋਕਾਂ ਦੀਆਂ ਜਿ਼ੰਦਗੀਆਂ ਬਚਾਉਣ ਲਈ ਕੰਮ ਉੱਤੇ ਜਾਂਦੇ ਸਮੇਂ ਹੈਲਥ ਕੇਅਰ ਵਰਕਰਜ਼ ਨੂੰ ਨਫਰਤ ਦਾ ਸਿ਼ਕਾਰ ਹੋਣ ਦਾ ਡਰ ਨਹੀਂ ਹੋਣਾ ਚਾਹੀਦਾ। ਉਨ੍ਹਾਂ ਆਖਿਆ ਕਿ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਲਿਬਰਲ ਵੀ ਉਨ੍ਹਾਂ ਦੇ ਇਸ ਆਈਡੀਆ ਨਾਲ ਸਹਿਮਤ ਹਨ ਤੇ ਉਹ ਵੀ ਅਜਿਹਾ ਬਿੱਲ ਲਿਆਉਣ ਦੇ ਹੱਕ ਵਿੱਚ ਹਨ।
ਸਾਲੀਸਿਟਰ ਜਨਰਲ ਸਿਲਵੀਆ ਜੋਨਜ਼ ਨੇ ਆਖਿਆ ਕਿ ਓਨਟਾਰੀਓ ਵਿੱਚ ਵੈਕਸੀਨੇਸ਼ਨ ਦੇ ਖਿਲਾਫ ਸੀਮਤ ਮੁਜ਼ਾਹਰੇ ਹੀ ਵੇਖਣ ਨੂੰ ਮਿਲੇ ਹਨ ਤੇ ਵਰਕਰਜ਼ ਨੂੰ ਹਸਪਤਾਲਾਂ ਤੇ ਸਕੂਲਾਂ ਵਿੱਚ ਦਾਖਲ ਹੋਣ ਤੋਂ ਰੋਕਣ ਦੀਆਂ ਕੋਸਿ਼ਸ਼ਾਂ ਵੀ ਨਹੀਂ ਹੋਈਆਂ।ਉਨ੍ਹਾਂ ਆਖਿਆ ਕਿ ਪੇਸ਼ ਕੀਤੇ ਜਾਣ ਵਾਲੇ ਬਿੱਲਜ਼ ਨੂੰ ਵੇਖਣ ਤੋਂ ਬਾਅਦ ਹੀ ਉਹ ਕੁੱਝ ਆਖ ਸਕਦੇ ਹਨ। ਪਰ ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਆਖਿਆ ਕਿ ਕਿਸੇ ਨੂੰ ਧਮਕਾਉਣਾ ਪਹਿਲਾਂ ਹੀ ਮੁਜਰਮਾਨਾਂ ਜੁਰਮ ਹੈ।
ਇਸ ਦੌਰਾਨ ਲਿਬਰਲ ਆਗੂ ਸਟੀਵਨ ਡੈਲ ਡੂਕਾ ਨੇ ਆਖਿਆ ਕਿ ਭਾਵੇਂ ਸਰਕਾਰ ਇਹ ਆਖ ਰਹੀ ਹੈ ਕਿ ਉਹ ਸੇਫਟੀ ਜ਼ੋਨ ਕਾਇਮ ਕਰਨ ਦੇ ਹੱਕ ਵਿੱਚ ਨਹੀਂ ਹੈ, ਇਸ ਦੇ ਬਾਵਜੂਦ ਪ੍ਰੀਮੀਅਰ ਡੱਗ ਫਰਡ ਉੱਤੇ ਇਸ ਲਈ ਦਬਾਅ ਪਾਇਆ ਜਾਣਾਂ ਜ਼ਰੂਰੀ ਹੈ ਕਿਉਂਕਿ ਮਹਾਂਮਾਰੀ ਦੌਰਾਨ ਉਨ੍ਹਾਂ ਵੱਲੋਂ ਪੇਸ਼ ਕੀਤੇ ਕਈ ਸੁਝਾਅ ਉਹ ਪਲਟਾ ਚੁੱਕੇ ਹਨ।
ਹਸਪਤਾਲਾਂ ਤੇ ਸਕੂਲਾਂ ਦੇ ਬਾਹਰ ਸੇਫਟੀ ਜੋ਼ਨਜ਼ ਬਨਾਉਣ ਲਈ ਐਨਡੀਪੀ ਤੇ ਲਿਬਰਲ ਬਿੱਲ ਪੇਸ਼ ਕਰਨ ਦੀ ਤਿਆਰੀ ਵਿੱਚ
