ਤਨਜ਼ਾਨਿਆਈ ਲੇਖਕ ਅਬਦੁਲਰਜ਼ਾਕ ਗੁਰਨਾਹ ਨੂੰ ਸਾਹਿਤ ਦਾ ਨੋਬੇਲ ਪੁਰਸਕਾਰ

Abdulrazak Gurnah reads for a Canterbury Cathedral project in Canterbury, Britain June 2021, in this screen grab obtained from a social media video. Video recorded in June 2021. CHAPTER OF CANTERBURY CATHEDRAL/via REUTERS THIS IMAGE HAS BEEN SUPPLIED BY A THIRD PARTY. MANDATORY CREDIT. NO RESALES. NO ARCHIVES.

ਸਟਾਕਹੋਮ:ਤਨਜ਼ਾਨਿਆਈ ਲੇਖਕ ਅਬਦੁਲਰਜ਼ਾਕ ਗੁਰਨਾਹ ਨੂੰ ਸਾਹਿਤ ਦਾ ਨੋਬੇਲ ਪੁਰਸਕਾਰ ਦਿੱਤਾ ਗਿਆ ਹੈ। ਉਨ੍ਹਾਂ ਆਪਣੀਆਂ ਜੜ੍ਹਾਂ ਤੋਂ ਟੁੱਟੇ ਲੋਕਾਂ ’ਤੇ ਸਾਮਰਾਜਵਾਦ ਦੇ ਪਏ ਅਸਰ ਨੂੰ ਆਪਣੀਆਂ ਰਚਨਾਵਾਂ ਰਾਹੀਂ ਸਾਹਮਣੇ ਲਿਆਂਦਾ ਹੈ। ਸਵੀਡਿਸ਼ ਅਕੈਡਮੀ ਨੇ ਕਿਹਾ ਕਿ ਬਸਤੀਵਾਦ ਦੇ ਪ੍ਰਭਾਵਾਂ ਨੂੰ ਬਿਨਾਂ ਸਮਝੌਤਾ ਕੀਤੇ ਸਮਝਣ ਅਤੇ ਸੱਭਿਆਚਾਰ ਤੇ ਮਹਾਦੀਪਾਂ ਵਿਚਲੀ ਖਾੜੀ ’ਚ ਫਸੇ ਸ਼ਰਨਾਰਥੀਆਂ ਦੀ ਕਿਸਮਤ ਨੂੰ ਬਿਆਨ ਕਰਨ ਲਈ ਉਨ੍ਹਾਂ ਨੂੰ ਇਹ ਪੁਰਸਕਾਰ ਦਿੱਤਾ ਜਾ ਰਿਹਾ ਹੈ। 1948 ’ਚ ਜ਼ਾਂਜ਼ੀਬਾਰ ’ਚ ਜਨਮੇ ਤੇ ਇੰਗਲੈਂਡ ’ਚ ਰਹਿ ਰਹੇ ਗੁਰਨਾਹ ਇਸ ਸਮੇਂ ਯੂਨੀਵਰਸਿਟੀ ਆਫ ਕੈਂਟ ’ਚ ਪ੍ਰੋਫੈਸਰ ਹਨ। ਉਨ੍ਹਾਂ ਹੁਣ ਤੱਕ 10 ਨਾਵਲ ਲਿਖੇ ਹਨ।