ਕਈ ਗੱਡੀਆਂ ਦੀ ਟੱਕਰ ਵਿੱਚ ਇੱਕ ਗੰਭੀਰ ਜ਼ਖ਼ਮੀ

ਕਈ ਗੱਡੀਆਂ ਦੀ ਟੱਕਰ ਵਿੱਚ ਇੱਕ ਗੰਭੀਰ ਜ਼ਖ਼ਮੀ

ਟੋਰਾਂਟੋ : ਵ੍ਹਿਟਬੀ ਵਿੱਚ ਹਾਈਵੇਅ 401 ਉੱਤੇ ਤਿੰਨ ਗੱਡੀਆਂ ਦੇ ਆਪਸ ਵਿੱਚ ਟਕਰਾਅ ਜਾਣ ਕਾਰਨ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਤੇ ਉਸ ਨੂੰ ਏਅਰ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ ਗਿਆ।
ਵੀਰਵਾਰ ਨੂੰ ਪ੍ਰੋਵਿੰਸ਼ੀਅਲ ਪੁਲਿਸ ਨੂੰ ਸਵੇਰੇ 7:00 ਵਜੇ ਬ੍ਰੌਕ ਸਟਰੀਟ ਵੈਸਟ ਨੇੜੇ ਹਾਈਵੇਅ ਉੱਤੇ ਪੱਛਮ ਵਾਲੀਆਂ ਲੇਨਜ਼ ਉੱਤੇ ਸੱਦਿਆ ਗਿਆ। ਅਜੇ ਤੱਕ ਕਿਸੇ ਹੋਰ ਵਿਅਕਤੀ ਦੇ ਜ਼ਖ਼ਮੀ ਹੋਣ ਦੀ ਖਬਰ ਨਹੀਂ ਹੈ।
ਬੌ੍ਰਕ ਵਿਖੇ ਪੱਛਮ ਵਾਲੀਆਂ ਲੇਨਜ਼ ਕਾਫੀ ਲੰਮੇਂ ਸਮੇਂ ਤੱਕ ਬੰਦ ਰੱਖੀਆਂ ਗਈਆਂ ਪਰ ਫਿਰ ਉਨ੍ਹਾਂ ਨੂੰ ਖੋਲ੍ਹ ਦਿੱਤਾ ਗਿਆ।

Canada