ਟੋਰਾਂਟੋ : ਜੀਟੀਏ ਵਿੱਚ ਰਾਤੋ ਰਾਤ ਤੇਲ ਦੀਆਂ ਕੀਮਤਾਂ ਵਿੱਚ ਰਿਕਾਰਡ ਵਾਧਾ ਦਰਜ ਕੀਤਾ ਗਿਆ।
ਰਾਤੀਂ ਤੇਲ ਦੀਆਂ ਕੀਮਤਾਂ ਦੋ ਸੈਂਟ ਹੋਰ ਵੱਧ ਗਈਆਂ ਤੇ ਹੁਣ ਤੇਲ ਦੀ ਔਸਤ ਕੀਮਤ 144·9 ਸੈਂਟ ਪ੍ਰਤੀ ਲੀਟਰ ਹੈ। ਅਜੇ ਪਿਛਲੇ ਹਫਤੇ ਹੀ ਤੇਲ ਦੀਆਂ ਕੀਮਤਾਂ ਵਿੱਚ ਅੱਠ ਸੈਂਟ ਦਾ ਇਜਾਫਾ ਹੋਇਆ ਸੀ। ਅਜਿਹਾ ਵੀ ਨਹੀਂ ਲੱਗ ਰਿਹਾ ਕਿ ਜਲਦ ਹੀ ਇਹ ਕੀਮਤਾਂ ਘਟਣਗੀਆਂ।
ਐਨਪ੍ਰੋ ਦੇ ਚੀਫ ਪੈਟ੍ਰੋਲੀਅਮ ਵਿਸ਼ਲੇਸ਼ਕ ਰੌਜਰ ਮੈਕਨਾਈਟ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਹ ਪੇਸ਼ੀਨਿਗੋਈ ਕੀਤੀ ਗਈ ਸੀ ਕਿ ਰਾਤ ਸਮੇਂ ਜੀਟੀਏ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਦੋ ਸੈਂਟਸ ਦੀ ਕਮੀ ਆਵੇਗੀ। ਪਰ ਹੋਰਨਾਂ ਵਿਸ਼ਲੇਸ਼ਕਾਂ ਨੇ ਇਹ ਪੇਸ਼ੀਨਿਗੋਈ ਕੀਤੀ ਸੀ ਕਿ ਤੇਲ ਦੀਆਂ ਕੀਮਤਾਂ ਆਉਣ ਵਾਲੇ ਹਫਤਿਆਂ ਵਿੱਚ 1·50 ਡਾਲਰ ਤੱਕ ਅੱਪੜ ਜਾਣਗੀਆਂ।
ਤੇਲ ਦੀਆਂ ਕੀਮਤਾਂ ਵਿੱਚ ਇਹ ਵਾਧਾ ਮੰਗ ਵਧਣ ਤੇ ਦੁਨੀਆ ਭਰ ਵਿੱਚ ਤੇਲ ਦੀ ਘੱਟ ਸਪਲਾਈ ਕਾਰਨ ਹੋਇਆ ਹੈ।
ਜੀਟੀਏ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਹੋਇਆ ਰਿਕਾਰਡ ਵਾਧਾ
