ਗਰੇਟਰ ਟੋਰਾਂਟੋ ਏਰੀਏ ‘ਚ ਇਮੀਗਰੇਸ਼ਨ ਦੀ ਆਮਦ ਕਲੱਬ ਹੋਣ ਕਰਕੇ ਹਰੇਕ ਵਿਭਾਗ ‘ਚ ਸੇਵਾਵਾਂ ਦੇਣ ‘ਚ ਲੰਬੀ ਉਡੀਕ ਕਰਨੀ ਪੈਂਦੀ ਹੈ। ਓਨਟਾਰੀਓ ਸਰਕਾਰ ਨੂੰ ਆਬਾਦੀ ਦੇ ਹਿਸਾਬ ਨਾਲ ਹਰੇਕ ਖੇਤਰ ‘ਚ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਦੀ ਸਮਰੱਥਾ ‘ਚ ਵਾਧਾ ਕਰਨਾ ਬਹੁਤ ਜ਼ਰੂਰੀ ਹੈ। ਫੈਡਰਲ ਸਰਕਾਰ ਨੂੰ ਵੀ ਆਪਣੀਆਂ ਇਮੀਗਰੇਸ਼ਨ ਯੋਜਨਾਵਾਂ ਨੂੰ ਇਸਤਰਾਂ ਅਪਨਾਉਣ ਦੀ ਲੋੜ ਹੈ ਕਿ ਇਮੀਗਰੇਸ਼ਨ ਦੀ ਆਮਦ ਨੂੰ ਇੱਕ ਖੇਤਰ ‘ਚ ਕਲੱਬ ਹੋਣ ਤੋਂ ਰੋਕਿਆ ਜਾ ਸਕੇ ਅਤੇ ੳਹਨਾਂ ਨੂੰ ਨਵੇਂ ਵੱਸੋਂ ਵਾਲੇ ਇਲਾਕੇ ‘ਚ ਵੱਸਣ ਅਤੇ ਸਿੱਖਿਆ, ਰੁਜ਼ਗਾਰ ਅਤੇ ਸਿਹਤ ਸਹੂਲਤਾਂ ਦੇਣ ਦੀ ਵਿਵਸਥਾ ਬਣਾਈ ਜਾਵੇ। ਇਮੀਗਰੇਸ਼ਨ ਤੋਂ ਕਮਾਈ ਕਰਕੇ ਆਪਣੀ ਜ਼ਿੰਮੇਵਾਰ ਤੋਂ ਕੰਨੀ ਕਤਰਾਉਣ ਵਾਲੀ ਸਰਕਾਰਾਂ ਦੀ ਨੀਤੀ ਦਾ ਸਾਨੂੰ ਸਾਰਿਆਂ ਨੂੰ ਵਿਰੋਧ ਕਰਨਾ ਚਾਹੀਦਾ ਹੈ।
ਬਰੈਂਪਟਨ ਡਰਾਈਵ ਟੈਸਟ ‘ਤੇ ਲੱਗਦੀਆਂ ਹਨ ਹਰ ਰੋਜ਼ ਲੰਮੀਆਂ ਲਾਈਨਾਂ
