ਨਵੀਂ ਦਿੱਲੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੋ ਦਿਨਾਂ ਦੇ ਭਾਰਤ ਦੌਰੇ ’ਤੇ ਪਤੀ ਨਾਲ ਆਈ ਡੈਨਮਾਰਕ ਦੀ ਪ੍ਰਧਾਨ ਮੰਤਰੀ ਮੈਟ ਫਰੈਡਰਿਕਸਨ ਦਾ ਰਾਸ਼ਟਰਪਤੀ ਭਵਨ ਵਿੱਚ ਸਵਾਗਤ ਕੀਤਾ। ਇਸ ਮੌਕੇ ਫਰੈਡਰਿਕਸਨ ਨੇ ਕਿਹਾ ਕਿ ਦੋਵੇਂ ਮੁਲਕ “ਚੰਗੇ ਭਾਈਵਾਲ” ਹਨ ਤੇ ਉਨ੍ਹਾਂ ਦੀ ਇਹ ਯਾਤਰਾ ਦੁਵੱਲੇ ਸਬੰਧਾਂ ਲਈ ਮੀਲ ਪੱਥਰ ਹੋਵੇਗੀ।