ਇਫਕੋ ਦੇ ਚੇਅਰਮੈਨ ਬਲਵਿੰਦਰ ਸਿੰਘ ਨਕਈ ਦਾ ਦੇਹਾਂਤ

ਮਾਨਸਾ 

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਸੰਸਦੀ ਸਕੱਤਰ ਜਗਦੀਪ ਸਿੰਘ ਨਕਈ ਨੂੰ ਅੱਜ ਉਸ ਵੇਲੇ ਭਾਰੀ ਸਦਮਾ ਲੱਗਿਆ, ਜਦੋਂ ਉਨ੍ਹਾਂ ਦੇ ਪਿਤਾ ਤੇ ਇਫਕੋ ਦੇ ਚੇਅਰਮੈਨ ਬਲਵਿੰਦਰ ਸਿੰਘ ਨਕਈ ਦਾ ਦੇਹਾਂਤ ਹੋ ਗਿਆ। ਉਹ ਕੁਝ ਸਮੇਂ ਤੋਂ ਬਿਮਾਰ ਸਨ। ਸ੍ਰੀ ਬਲਵਿੰਦਰ ਸਿੰਘ ਨਕਈ ਲਗਾਤਾਰ 7 ਸਾਲ ਇਫ਼ਕੋ ਦੇ ਚੇਅਰਮੈਨ ਰਹੇ ਅਤੇ ਇਸ ਅਦਾਰੇ ਨੂੰ ਸੰਸਾਰ ਭਰ ਵਿੱਚ ਨਾਮਣਾ ਖੱਟਣ ਵਾਲਾ ਬਣਾਉਣ ਲਈ ਉਨ੍ਹਾਂ ਦਾ ਸਭ ਤੋਂ ਵੱਡਾ ਯੋਗਦਾਨ ਰਿਹਾ ਹੈ। ਇਫ਼ਕੋ ਦੁਨੀਆਂ ਦਾ ਪਹਿਲਾ ਸਭ ਤੋਂ ਵੱਡਾ ਸਹਿਕਾਰੀ ਖੇਤਰ ਵਾਲਾ ਅਦਾਰਾ ਮੰਨਿਆ ਜਾਂਦਾ ਹੈ, ਜੋ ਖੇਤੀ ਵਾਸਤੇ ਖਾਦਾਂ ਅਤੇ ਕੀੜੇਮਾਰ ਦਵਾਈਆਂ ਬਣਾਉਣਾ ਹੈ। ਉਹ ਇਫ਼ਕੋ ਤੋਂ ਇਲਾਵਾ ਦੇ ਕ੍ਰਿਭਕੋ, ਮਾਰਕਫੈੱਡ, ਐੱਨਸੀਯੂਆਈ ਸਮੇਤ ਹੋਰ ਸਹਿਕਾਰੀ ਖੇਤਰ ਦੇ ਅਦਾਰਿਆਂ ਵਿਚ ਮੋਹਰੀ ਅਹੁਦਿਆਂ ਉੱਪਰ ਬਿਰਾਜਮਾਨ ਰਹੇ ਹਨ।

ਉਨ੍ਹਾਂ ਦਾ ਅੰਤਮ ਸੰਸਕਾਰ ਅੱਜ ਬਾਅਦ ਦੁਪਹਿਰ 3 ਵਜੇ ਰਾਮਪੁਰਾ ਫੂਲ ਦੇ ਸ਼ਮਸ਼ਾਨ ਘਾਟ ਵਿਚ ਕੀਤਾ ਜਾਵੇਗਾ।