ਨਵੀਂ ਦਿੱਲੀ
ਦੇਸ਼ ਵਿੱਚ ਹੁਣ 2 ਤੋਂ 18 ਸਾਲ ਦੇ ਬੱਚਿਆਂ ਨੂੰ ਐਮਰਜੰਸੀ ਦੀ ਹਾਲਤ ਵਿੱਚ ਕੋਵੈਕਸੀਨ ਟੀਕਾ ਲਾਉਣ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ। ਭਾਰਤ ਬਾਇਓਟੈੱਕ ਅਤੇ ਆਈਸੀਐੱਮਆਰ ਨੇ ਮਿਲ ਕੇ ਕੋਵੈਕਸੀਨ ਬਣਾਇਆ ਹੈ। ਕਰੋਨਾ ਵਾਇਰਸ ਵਿਰੁੱਧ ਟੀਕਾ ਕਲੀਨਿਕਲ ਅਜ਼ਮਾਇਸ਼ਾਂ ਵਿੱਚ ਲਗਭਗ 78 ਪ੍ਰਤੀਸ਼ਤ ਪ੍ਰਭਾਵਸ਼ਾਲੀ ਸਾਬਤ ਹੋਇਆ।