ਤੇਲ ਕੀਮਤਾਂ ’ਚ ਲਗਾਤਾਰ ਸੱਤਵੇਂ ਦਿਨ ਵਾਧਾ

ਤੇਲ ਕੀਮਤਾਂ ’ਚ ਲਗਾਤਾਰ ਸੱਤਵੇਂ ਦਿਨ ਵਾਧਾ

ਨਵੀਂ ਦਿੱਲੀ:ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਚ ਅੱਜ ਲਗਾਤਾਰ ਸੱਤਵੇਂ ਦਿਨ ਵਾਧਾ ਕੀਤਾ ਗਿਆ ਹੈ। ਪੈਟਰੋਲ ਦੀ ਕੀਮਤ ’ਚ 30 ਪੈਸੇ ਅਤੇ ਡੀਜ਼ਲ ’ਚ 35 ਪੈਸੇ ਰੇਟ ਵਧਾਇਆ ਗਿਆ ਹੈ। ਉਧਰ ਕੇਰਲਾ ਅਤੇ ਕਰਨਾਟਕ ’ਚ ਵੀ ਡੀਜ਼ਲ ਦੀ ਕੀਮਤ 100 ਰੁਪਏ ਤੋਂ ਪਾਰ ਹੋ ਗਈ ਹੈ। ਪੈਟਰੋਲ ਦੀ ਕੀਮਤ ਪਹਿਲਾਂ ਹੀ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ’ਚ ਸੈਂਕੜਾ ਮਾਰ ਚੁੱਕੀ ਹੈ। ਮੁੰਬਈ ’ਚ ਡੀਜ਼ਲ 101.03 ਰੁਪਏ ਪ੍ਰਤੀ ਲਿਟਰ ਵਿਕ ਰਿਹਾ ਹੈ ਜਦਕਿ ਤਿਰੂਵਨੰਤਪੁਰਮ ’ਚ ਇਹ 100.15 ਰੁਪਏ ਲਿਟਰ ਹੋ ਗਿਆ ਹੈ। ਉੜੀਸਾ, ਆਂਧਰਾ ਪ੍ਰਦੇਸ਼, ਤਿਲੰਗਾਨਾ, ਗੁਜਰਾਤ, ਮਹਾਰਾਸ਼ਟਰ, ਛੱਤੀਸਗੜ੍ਹ, ਮੱਧ ਪ੍ਰਦੇਸ਼, ਰਾਜਸਥਾਨ, ਬਿਹਾਰ ਅਤੇ ਲੇਹ ’ਚ ਡੀਜ਼ਲ 100 ਰੁਪਏ ਤੋਂ ਪਾਰ ਚੱਲ ਰਿਹਾ ਹੈ।

Business