ਯੈਲੋਨਾਈਫ : ਨੌਰਥਵੈਸਟ ਟੈਰੇਟਰੀਜ਼ ਦੇ ਚੀਫ ਪਬਲਿਕ ਹੈਲਥ ਆਫੀਸਰ ਵੱਲੋਂ ਯੈਲੋਨਾਈਫ ਵਿਖੇ ਵਿਧਾਨਸਭਾ ਦੀ ਬਿਲਡਿੰਗ ਵਿੱਚ ਕੋਵਿਡ-19 ਆਊਟਬ੍ਰੇਕ ਦਾ ਐਲਾਨ ਕੀਤਾ ਗਿਆ।
ਟੈਰੇਟਰੀ ਦੀ ਵੈੱਬਸਾਈਟ ਉੱਤੇ ਜਾਰੀ ਕੀਤੇ ਗਏ ਬਿਆਨ ਵਿੱਚ ਆਖਿਆ ਗਿਆ ਕਿ ਪਿਛਲੇ ਹਫਤੇ ਸੋਮਵਾਰ ਤੋਂ ਸ਼ੁੱਕਰਵਾਰ ਦਰਮਿਆਨ ਵਿਧਾਨ ਸਭਾ ਦੀ ਬਿਲਡਿੰਗ ਵਿੱਚ ਕੋਵਿਡ-19 ਦੇ ਛੇ ਮਾਮਲਿਆਂ ਦੀ ਪੁਸ਼ਟੀ ਹੋਈ ਤੇ ਦੋ ਸੰਭਾਵੀ ਇਨਫੈਕਸ਼ਨਜ਼ ਦਾ ਵੀ ਪਤਾ ਲੱਗਿਆ। ਇੱਕ ਬਿਆਨ ਵਿੱਚ ਆਖਿਆ ਗਿਆ ਕਿ ਯੈਲੋਨਾਈਫ ਪਬਲਿਕ ਹੈਲਥ ਇਨ੍ਹਾਂ ਲੋਕਾਂ ਦੇ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਦਾ ਫੌਲੋਅੱਪ ਕਰ ਰਹੀ ਹੈ।
ਪਬਲਿਕ ਹੈਲਥ ਅਧਿਕਾਰੀਆਂ ਵੱਲੋਂ ਲੋਕਾਂ ਤੋਂ ਇਹ ਵੀ ਪੁੱਛਿਆ ਜਾ ਰਿਹਾ ਹੈ ਕਿ ਕਿਤੇ ਉਹ ਪਿਛਲੇ ਹਫਤੇ ਵਿਧਾਨਸਭਾ ਦੀ ਬਿਲਡਿੰਗ ਵਿੱਚ ਤਾਂ ਨਹੀਂ ਸਨ ਗਏ? ਲੋਕਾਂ ਨੂੰ ਇਹ ਸਲਾਹ ਵੀ ਦਿੱਤੀ ਜਾ ਰਹੀ ਹੈ ਕਿ ਅਜਿਹਾ ਕਰਨ ਵਾਲੇ ਲੋਕ ਫੌਰਨ ਆਪਣੇ ਟੈਸਟ ਕਰਵਾਉਣ ਤੇ ਅਗਲੇਰੀ ਸਲਾਹ ਲਈ ਯੈਲੋਨਾਈਫ ਪਬਲਿਕ ਹੈਲਥ ਨਾਲ ਸੰਪਰਕ ਕਰਨ।
ਇਹ ਵੀ ਦੱਸਿਆ ਗਿਆ ਕਿ ਨੌਰਥਵੈਸਟ ਟੈਰੇਟਰੀਜ਼ ਵਿੱਚ ਕੋਵਿਡ-19 ਦੇ 456 ਐਕਟਿਵ ਮਾਮਲੇ ਹਨ ਜਿਨ੍ਹਾਂ ਵਿੱਚੋਂ 282 ਯੈਲੋਨਾਈਫ ਵਿੱਚ ਹਨ। ਮਹਾਂਮਾਰੀ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਕੋਵਿਡ-19 ਕਾਰਨ ਟੈਰੇਟਰੀ ਵਿੱਚ ਛੇ ਮੌਤਾਂ ਹੋ ਚੁੱਕੀਆਂ ਹਨ।
ਯੈਲੋਨਾਈਫ ਦੀ ਵਿਧਾਨਸਭਾ ਬਿਲਡਿੰਗ ਵਿੱਚ ਕੋਵਿਡ-19 ਆਊਟਬ੍ਰੇਕ ਦਾ ਐਲਾਨ
