ਟੋਰਾਂਟੋ : ਕੋਵਿਡ-19 ਆਊਟਬ੍ਰੇਕ ਕਾਰਨ ਟੋਰਾਂਟੋ ਪਬਲਿਕ ਹੈਲਥ ( ਟੀ ਪੀ ਐਚ ) ਵੱਲੋਂ ਇਟੋਬੀਕੋ ਦੇ ਹਾਈ ਸਕੂਲ ਨੂੰ ਇਨ-ਪਰਸਨ ਲਰਨਿੰਗ ਲਈ ਬੰਦ ਕਰ ਦਿੱਤਾ ਗਿਆ ਹੈ।
291 ਮਿੱਲ ਰੋਡ ਉੱਤੇ ਸਥਿਤ ਸਿਲਵਰਥੌਰਨ ਕਾਲਜੀਏਟ ਇੰਸਟੀਚਿਊਟ ਨੂੰ ਵਿਦਿਆਰਥੀਆਂ ਤੇ ਸਟਾਫ ਦੀ ਹਿਫਾਜ਼ਤ ਲਈ ਬੰਦ ਕੀਤਾ ਗਿਆ। ਸੋਮਵਾਰ ਰਾਤ ਨੂੰ ਇੱਕ ਨਿਊਜ਼ ਰਲੀਜ਼ ਵਿੱਚ ਟੀ ਪੀ ਐਚ ਵੱਲੋਂ ਆਖਿਆ ਗਿਆ ਕਿ ਸਕੂਲ ਵਿੱਚ ਕੋਵਿਡ-19 ਇਨਫੈਕਸ਼ਨ ਫੈਲਣਾ ਕੋਈ ਅਜਿਹੀ ਘਟਨਾ ਨਹੀਂ ਸੀ ਜਿਸਦਾ ਕਿਆਸ ਨਾ ਲਾਇਆ ਜਾ ਸਕਦਾ ਹੋਵੇ। ਤੇਜ਼ੀ ਨਾਲ ਫੈਲਣ ਵਾਲੇ ਡੈਲਟਾ ਵੇਰੀਐਂਟ ਕਾਰਨ ਕਿਸੇ ਵੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸੇ ਲਈ ਟੀ ਪੀ ਐਚ ਵੱਲੋਂ ਸਾਰੇ ਰੈਜ਼ੀਡੈਂਟਸ ਨੂੰ ਜਲਦ ਤੋਂ ਜਲਦ ਟੀਕਾਕਰਣ ਕਰਵਾਉਣ ਲਈ ਆਖਿਆ ਜਾ ਰਿਹਾ ਹੈ।
ਏਜੰਸੀ ਨੇ ਆਖਿਆ ਕਿ ਨਵੇਂ ਮਾਮਲੇ ਵੀਕੈਂਡ ਉੱਤੇ ਰਿਪੋਰਟ ਕੀਤੇ ਗਏ ਤੇ ਇਹ ਐਕਸਪੋਜ਼ਰ ਕਈ ਕਲਾਸਾਂ ਵਿੱਚ ਹੋਣ ਦਾ ਖਦਸ਼ਾ ਪ੍ਰਗਟਾਇਆ ਗਿਆ। ਟੋਰਾਂਟੋ ਡਿਸਟ੍ਰਿਕਟ ਸਕੂਲ ਬਰਡ ਨੇ ਸੋਮਵਾਰ ਰਾਤ ਨੂੰ ਆਖਿਆ ਕਿ ਹੁਣ ਤੋਂ ਸਾਰੇ ਵਿਦਿਆਰਥੀਆਂ ਨੂੰ ਦੂਰ ਬੈਠ ਕੇ ਹੀ ਪੜ੍ਹਨਾ ਹੋਵੇਗਾ।
ਟੀ ਪੀ ਐਚ ਨੇ ਆਖਿਆ ਕਿ 21 ਐਕਟਿਵ ਸਕੂਲ ਆਊਟਬ੍ਰੇਕਸ ਹੋਈਆਂ ਹਨ ਤੇ 122 ਸਕੂਲਾਂ ਵਿੱਚ 30 ਐਕਟਿਵ ਜਾਂਚ ਚੱਲ ਰਹੀ ਹੈ। ਉਨ੍ਹਾਂ ਆਖਿਆ ਕਿ ਇਸ ਅਕਾਦਮਿਕ ਵਰ੍ਹੇ ਵਿੱਚ ਇਹ ਪਹਿਲਾ ਸਕੂਲ ਹੈ ਜਿਸ ਨੂੰ ਸਾਰੇ ਨੂੰ ਹੀ ਡਿਸਮਿਸ ਕੀਤਾ ਗਿਆ ਹੈ।
ਕੋਵਿਡ-19 ਆਊਟਬ੍ਰੇਕ ਕਾਰਨ ਇਟੋਬੀਕੋ ਦਾ ਸਕੂਲ ਇਨ-ਪਰਸਨ ਲਰਨਿੰਗ ਲਈ ਕੀਤਾ ਗਿਆ ਬੰਦ
