ਟੋਰਾਂਟੋ : ਟੋਰਾਂਟੋ ਪੁਲਿਸ ਦਾ ਕਹਿਣਾ ਹੈ ਕਿ ਉਹ ਫਲੈਮਿੰਗਟਨ ਪਾਰਕ ਨੇੜੇ ਹੋਈ ਛੁਰੇਬਾਜ਼ੀ ਦੀ ਜਾਂਚ ਕਰ ਰਹੀ ਹੈ।
ਪੁਲਿਸ ਦਾ ਕਹਿਣਾ ਹੈ ਕਿ ਐਤਵਾਰ ਸ਼ਾਮ ਨੂੰ ਉਨ੍ਹਾਂ ਨੂੰ ਡੌਨ ਮਿਲਜ਼ ਰੋਡ ਤੇ ਸੇਂਟ ਡੈਨਿਸ ਡਰਾਈਵ ਇਲਾਕੇ ਵਿੱਚ ਛੁਰੇਬਾਜ਼ੀ ਦੀ ਖਬਰ ਮਿਲੀ। ਜਦੋਂ ਪੁਲਿਸ ਮੌਕੇ ਉੱਤੇ ਪਹੁੰਚੀ ਤਾਂ ਉਨ੍ਹਾਂ ਨੂੰ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹਾਲਤ ਵਿੱਚ ਮਿਲਿਆ।
ਟੋਰਾਂਟੋ ਪੈਰਾਮੈਡਿਕ ਸਰਵਿਸਿਜ਼ ਵੱਲੋਂ ਉਸ ਵਿਅਕਤੀ ਨੂੰ ਹਸਪਤਾਲ ਲਿਜਾਇਆ ਗਿਆ। ਇਸ ਮਾਮਲੇ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਟੋਰਾਂਟੋ/ਜੀਟੀਏ ਫਲੈਮਿੰਗਟਨ ਪਾਰਕ ਨੇੜੇ ਛੁਰੇਬਾਜ਼ੀ ਵਿੱਚ ਇੱਕ ਜ਼ਖ਼ਮੀ
