ਸ਼ੇਅਰ ਬਾਜ਼ਾਰ ਨਵੇਂ ਸਿਖਰ ’ਤੇ ਪੁੱਜਿਆ

ਸ਼ੇਅਰ ਬਾਜ਼ਾਰ ਨਵੇਂ ਸਿਖਰ ’ਤੇ ਪੁੱਜਿਆ

ਮੁੰਬਈ 

ਸ਼ੇਅਰ ਬਾਜ਼ਾਰ 453 ਅੰਕਾਂ ਦੇ ਉਛਾਲ ਨਾਲ ਅੱਜ 60,737 ਦੇ ਨਵੇਂ ਰਿਕਾਰਡ ਪੱਧਰ ’ਤੇ ਪੁੱਜ ਗਿਆ। ਦਿਨ ਦੇ ਕਾਰੋਬਾਰ ਦੌਰਾਨ ਬੰਬੇ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਇਕ ਵਾਰ 60,836.63 ਨੁਕਤਿਆਂ ਦੀ ਰਿਕਾਰਡ ਉਚਾਈ ਨੂੰ ਪੁੱਜਾ ਤੇ ਆਖਿਰ ਨੂੰ 452.74 ਨੁਕਤਿਆਂ ਦੇ ਵਾਧੇ ਨਾਲ 60,737.05 ਦੇ ਪੱਧਰ ’ਤੇ ਬੰਦ ਹੋਇਆ। ਉਧਰ ਐੱਨਐੱਸਈ ਦੇ ਨਿਫਟੀ ਵੀ 169.80 ਅੰਕਾਂ ਦੀ ਤੇਜ਼ੀ ਨਾਲ 18,161.75 ਦੇ ਪੱਧਰ ਨੂੰ ਪੁੱਜ ਗਿਆ। ਸ਼ੇਅਰ ਬਾਜ਼ਾਰ ਵਿੱਚ ਮਹਿੰਦਰਾ ਐਂਡ ਮਹਿੰਦਰਾ ਕਮਾਈ ਪੱਖੋਂ ਸਿਖਰ ’ਤੇ ਰਿਹਾ ਤੇ ਕੰਪਨੀ ਦੇ ਸ਼ੇਅਰਾਂ ਦਾ ਭਾਅ 5 ਫੀਸਦ ਤੱਕ ਵਧ ਗਿਆ। ਪਾਵਰਗਰਿੱਡ, ਆਈਟੀਸੀ, ਐੱਲਐਂਡਟੀ, ਟੈੱਕ ਮਹਿੰਦਰਾ, ਟਾਈਟਨ ਤੇ ਟਾਟਾ ਸਟੀਲ ਦੇ ਸ਼ੇਅਰਾਂ ਵਿੱਚ ਤੇਜ਼ੀ ਵੇਖਣ ਨੂੰ ਮਿਲੀ। ਉਧਰ ਮਾਰੂਤੀ, ਹਿੰਦੁਤਸਾਨ ਯੂਨੀਲਿਵਰ ਲਿਮਿਟਡ, ਨੈਸਲੇ ਇੰਡੀਆ, ਐਕਸਿਸ ਬੈਂਕ ਤੇ ਐੱਸਬੀਆਈ ਸ਼ੇਅਰਾਂ ਦਾ ਭਾਅ ਥੋੜਾ ਮੰਦਾ ਰਿਹਾ।

Business