‘ਮਹਾ ਸਮੁੰਦਰਮ’ ਵਿੱਚ ਡਾਂਸ ਟੀਚਰ ਵਜੋਂ ਨਜ਼ਰ ਆਵੇਗੀ ਆਦਿਤੀ ਰਾਓ ਹੈਦਰੀ

‘ਮਹਾ ਸਮੁੰਦਰਮ’ ਵਿੱਚ ਡਾਂਸ ਟੀਚਰ ਵਜੋਂ ਨਜ਼ਰ ਆਵੇਗੀ ਆਦਿਤੀ ਰਾਓ ਹੈਦਰੀ

ਹੈਦਰਾਬਾਦ:ਅਜੈ ਭੂਪਤੀ ਦੇ ਨਿਰਦੇਸ਼ਨ ਹੇਠ ਬਣੀ ਫਿਲਮ ‘ਮਹਾ ਸਮੁੰਦਰਮ’ 14 ਅਕਤੂਬਰ ਨੂੰ ਰਿਲੀਜ਼ ਹੋ ਰਹੀ ਹੈ। ਇਸ ਵਿੱਚ ਆਦਿਤੀ ਰਾਓ ਹੈਦਰੀ ‘ਮਾਹਾ’ ਨਾਂ ਦੇ ਡਾਂਸ ਟੀਚਰ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ।  ਇਸ ਬਾਰੇ ਆਦਿਤੀ ਨੇ ਦੱਸਿਆ ਕਿ ਉਸ ਨੇ ਫਿਲਮ ਵਿੱਚ ਇੱਕ ਸਾਧਾਰਨ ਅਤੇ ਸੁਲਝੀ ਹੋਈ ਲੜਕੀ ਦਾ ਕਿਰਦਾਰ ਅਦਾ ਕੀਤਾ ਹੈ। ਉਸ ਦੇ ਘਰ ਵਿੱਚ ਉਸ ਤੋਂ ਇਲਾਵਾ ਕਮਾਉਣ ਵਾਲਾ ਕੋਈ ਨਹੀਂ ਹੈ। ਉਹ ਬੱਚਿਆਂ ਨੂੰ ਡਾਂਸ ਸਿਖਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੀ ਹੈ। ਫਿਲਮ ਮਿਲਣ ਬਾਰੇ ਉਸ ਨੇ ਕਿਹਾ, ‘‘ਸਭ ਤੋਂ ਪਹਿਲਾਂ ਨਿਰਦੇਸ਼ਕ ਨੇ ਮੇਰੇ ਨਾਲ ਸੰਪਰਕ ਕੀਤਾ ਸੀ। ਮੈਂ ਉਸ ਤੋਂ ਕਾਫੀ ਪ੍ਰਭਾਵਿਤ ਹੋਈ। ਉਸ ਦੇ ਕਹਾਣੀ ਸੁਣਾਉਣ ਦੇ ਢੰਗ ਨੇ ਮੈਨੂੰ ਉਸ ਦਾ ਨਜ਼ਰੀਆ ਸਪੱਸ਼ਟ ਕੀਤਾ। ਉਸ ਦੀ ਕਹਾਣੀ ਮੈਨੂੰ ਇੰਨੀ ਚੰਗੀ ਲੱਗੀ ਕਿ ਮੈਂ ਉਸ ਨੂੰ ਕਿਸੇ ਤਰ੍ਹਾਂ ਵੀ ਨਾਂਹ ਨਹੀਂ ਕਰ ਸਕੀ। ਜਦੋਂ ਮੈਂ ਉਸ ਨੂੰ ਦੱਸਿਆ ਕਿ ਇਸ ਤੋਂ ਪਹਿਲਾਂ ਮੈਨੂੰ ਹੋਰ ਕੰਮ ਹੈ ਤਾਂ ਉਸ ਨੇ ਮੈਨੂੰ ਭਰੋਸਾ ਦਿੱਤਾ ਕਿ ਇਹ ਫਿਲਮ ਸਿਰਫ ਉਸ ’ਤੇ ਹੀ ਫਿਲਮਾਈ ਜਾਵੇਗੀ। ਜਦੋਂ ਉਸ ਨੇ ਕਿਹਾ ਕਿ ਜਦੋਂ ਤੱਕ ਮੈਂ ਵਿਹਲੀ ਨਹੀਂ ਹੋ ਜਾਂਦੀ, ਉਹ ਮੇਰਾ ਇੰਤਜ਼ਾਰ ਕਰੇਗਾ ਤਾਂ ਮੈਨੂੰ ਰੋਣਾ ਆ ਗਿਆ।’’ ਉਸ ਨੇ ਦੱਸਿਆ ਕਿ ਫਿਲਮ ਵਿੱਚ ਉਸ ਨੇ ਸਰਵਾਨੰਦ, ਸਿਧਾਰਥ, ਰਾਓ ਰਮੇਸ਼ ਅਤੇ ਜਗਪਤੀ ਬਾਬੂ ਵਰਗੇ ਅਦਾਕਾਰਾਂ ਨਾਲ ਕੰਮ ਕੀਤਾ ਹੈ।’’ ਉਸ ਨੇ ਕਿਹਾ, ‘‘ਇੰਨੇ ਵੱਡੇ ਪ੍ਰਾਜੈਕਟ ’ਤੇ ਮੈਂ ਇਨ੍ਹਾਂ ਕਲਾਕਾਰਾਂ ਨਾਲ ਸਕਰੀਨ ਸਾਂਝੀ ਕਰਨ ’ਤੇ ਖੁਦ ਨੂੰ ਖੁਸ਼ਕਿਸਮਤ ਮਹਿਸੂਸ ਕਰ ਰਹੀ ਹਾਂ।’’ ਆਦਿਤੀ ਹਾਲ ਹੀ ਵਿੱਚ ਨੈੱਟਫਲਿਕਸ ’ਤੇ ਰਿਲੀਜ਼ ਹੋਈ ਹਿੰਦੀ ਫਿਲਮ ‘ਦਿ ਗਰਲ ਆਨ ਟਰੇਨ’ ਵਿੱਚ ਨਜ਼ਰ ਆਈ ਸੀ।

Entertainment