ਕਾਂਗਰਸ ਵਰਕਿੰਗ ਕਮੇਟੀ ਮੀਟਿੰਗ ’ਚ ਸੋਨੀਆ ਨੇ ‘ਗਰੁੱਪ 23’ ਨੂੰ ਕਿਹਾ,

ਨਵੀਂ ਦਿੱਲੀ,

ਕਾਂਗਰਸ ਦੀ ਕਾਰਜਕਾਰੀ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਨੇ ਅੱਜ ਪਾਰਟੀ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਦੌਰਾਨ ਕਿਹਾ ਕਿ ਕਾਂਗਰਸ ਦਾ ਹਰ ਮੈਂਬਰ ਚਾਹੁੰਦਾ ਹੈ ਕਿ ਪਾਰਟੀ ਸੁਰਜੀਤ ਹੋਵੇ ਪਰ ਇਸ ਲਈ ਏਕਤਾ ਤੇ ਪਾਰਟੀ ਹਿੱਤਾਂ ਨੂੰ ਸਭ ਤੋਂ ਉਪਰ ਰੱਖਣ ਦੀ ਲੋੜ ਹੈ। ਅੱਜ ਪਾਰਟੀ ਅੰਦਰ ‘ਬਗ਼ਾਵਤੀ ਸੁਰਾਂ’ ਵਾਲੇ ਗਰੁੱਪ 23 ਨੂੰ ਸਖ਼ਤ ਲਹਿਜ਼ੇ ਵਿੱਚ ਉਨ੍ਹਾਂ ਕਿਹਾ,‘ ਮੈਂ ਹਮੇਸ਼ਾਂ ਸਪਸ਼ਟਤਾ ਦੀ ਪ੍ਰੰਸ਼ਸਕ ਰਹੀ ਹਾਂ ਤੇ ਮੈਨੂੰ ਮੀਡੀਆ ਰਾਹੀਂ ਗੱਲ ਕਰਨ ਦੀ ਜ਼ਰੂਰਤ ਨਹੀ। ਆਓ ਆਪਾ ਸਪਸ਼ਟ ਚਰਚਾ ਕਰੀਏ। ਮੈਂ ਕਾਂਗਰਸ ਦੀ ਪੂਰਨਕਾਲ ਤੇ ਸਰਗਰਮ ਪ੍ਰਧਾਨ ਹਾਂ।’ਉਨ੍ਹਾਂ ਕਿਹਾ ਕਿ ਪਾਰਟੀ ਨੇ 30 ਜੂਨ ਤੱਕ ਕਾਂਗਰਸ ਦੇ ਨਿਯਮਤ ਪ੍ਰਧਾਨ ਦੀ ਚੋਣ ਲਈ ਰੂਪ ਰੇਖਾ ਤਿਆਰ ਕੀਤੀ ਸੀ ਪਰ ਕੋਵਿਡ ਦੀ ਦੂਜੀ ਲਹਿਰ ਕਾਰਨ ਇਸ ਦੀ ਮਿਆਦ ਅਣਮਿੱਥੇ ਸਮੇਂ ਲਈ ਵਧਾਉਣ ਪਈ ਸੀ। ਉਨ੍ਹਾਂ ਕਿਹਾ ਕਿ ਲਖੀਮਪੁਰ ਖੀਰੀ ਵਿੱਚ ਹੈਰਾਨ ਕਰਨ ਵਾਲੀਆਂ ਘਟਨਾਵਾਂ ਭਾਰਤੀ ਜਨਤਾ ਪਾਰਟੀ ਦੀ ਮਾਨਸਿਕਤਾ ਦਸਾਉਂਦੀ ਹੈ ਕਿ ਉਹ ਕਿਸਾਨਾਂ ਦੇ ਵਿਰੋਧ ਨੂੰ ਕਿੰਝ ਲੈਂਦੀ ਹੈ।