ਜਲੰਧਰ,
ਇਥੋਂ ਦੇ ਧੰਨੋਵਾਲੀ ਫਾਟਕ ਨੇੜੇ ਹਾਈਵੇਅ ਉੱਤੇ ਸਵੇਰੇ 8.30 ਵਜੇ ਇਕ ਦਰਦਨਾਕ ਸੜਕ ਹਾਦਸੇ ਵਿੱਚ ਇਕ ਕੁੜੀ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਜਦਕਿ ਦੂਜੀ ਲੜਕੀ ਗੰਭੀਰ ਜ਼ਖ਼ਮੀ ਹੋ ਗਈ।
ਮੌਕੇ ਉੱਤੇ ਮੌਜੂਦ ਰਾਹਗੀਰਾਂ ਨੇ ਦੱਸਿਆ ਕਿ ਸਵੇਰੇ 8.30 ਵਜੇ ਦੇ ਕਰੀਬ ਦੋ ਕੁੜੀਆਂ ਨਵਜੋਤ ਕੌਰ ਅਤੇ ਮਮਤਾ ਧੰਨੋਵਾਲੀ ਫਾਟਕ ਸਾਹਮਣੇ ਤੋਂ ਸੜਕ ਪਾਰ ਕਰਨ ਲਈ ਖੜ੍ਹੀਆਂ ਸਨ ਕਿ ਅਚਾਨਕ ਫਗਵਾੜਾ ਵੱਲੋਂ ਆ ਰਹੀ ਇਕ ਤੇਜ਼ ਰਫ਼ਤਾਰ ਕਾਰ ਨੇ ਕੁੜੀਆਂ ਨੂੰ ਦਰੜ ਦਿੱਤਾ। ਇਸ ਕਾਰ ਨੂੰ ਇੱਕ ਪੁਲੀਸ ਅਧਿਕਾਰੀ ਚਲਾ ਰਿਹਾ ਸੀ। ਮਿਲੀ ਜਾਣਕਾਰੀ ਅਨੁਸਾਰ ਹੁਸਿਆਰਪੁਰ ਨੰਬਰ ਦੀ ਇਹ ਕਾਰ ਪੰਜਾਬ ਪੁਲੀਸ ਦਾ ਇੰਸਪੈਕਟਰ ਅੰਮ੍ਰਿਤਪਾਲ ਸਿੰਘ ਚਲਾ ਰਿਹਾ ਸੀ। ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਲੋਕਾਂ ਨੇ ਦੱਸਿਆ ਕਿ ਟੱਕਰ ਐਨੀ ਜ਼ਿਆਦਾ ਭਿਆਨਕ ਸੀ ਕਿ ਨਵਜੋਤ ਕੌਰ ਦੀ ਤਾਂ ਮੌਕੇ ਉਤੇ ਹੀ ਮੌਤ ਹੋ ਗਈ ਜਦਕਿ ਮਮਤਾ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ। ਮੁਲਾਜ਼ਮ ਮੌਕੇ ਤੋਂ ਫਰਾਰ ਹੋ ਗਿਆ। ਦੋਵੇਂ ਕੁੜੀਆਂ ਧੰਨੋਵਾਲੀ ਪਿੰਡ ਦੀਆਂ ਰਹਿਣ ਵਾਲੀਆਂ ਸਨ ਤੇ ਕੋਸਮੋ ਹੁੰਡਈ ਕੰਪਨੀ ਵਿਚ ਕੰਮ ਕਰਦੀਆਂ ਸਨ। ਘਟਨਾ ਦੇ ਰੋਸ ਵਜੋਂ ਕੁੜੀਆਂ ਦੇ ਪਰਿਵਾਰਕ ਮੈਂਬਰਾਂ ਨੇ ਹਾਈਵੇਅ ਉੱਤੇ ਜਾਮ ਲਗਾ ਦਿੱਤਾ।