ਸ੍ਰੀਨਗਰ
ਕਸ਼ੀਮਰ ਵਾਦੀ ਵਿੱਚ ਪਰਵਾਸੀ ਮਜ਼ਦੂਰਾਂ ਦੀਆਂ ਹੱਤਿਆਵਾਂ ਤੋਂ ਬਾਅਦ ਵੱਖ ਵੱਖ ਰਾਜਾਂ ਦੇ ਪਰਵਾਸੀ ਮਜ਼ਦੂਰਾਂ ਨੇ ਵਾਦੀ ਤੇਜ਼ੀ ਨਾਲ ਛੱਡਣੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਵਾਦੀ ਛੱਡਣ ਦਾ ਦੁੱਖ ਤਾਂ ਹੈ ਪਰ ਜਾਨ ਤੋਂ ਵੱਧ ਕੇ ਕੁੱਝ ਨਹੀਂ। ਉਨ੍ਹਾਂ ਕਿਹਾ ਕਿ ਪਹਿਲਾਂ ਉਹ ਆਪਣੇ ਪਿੰਡ ਜੋ ਬਿਹਾਰ ਤੇ ਯੂਪੀ ਵਿੱਚ ਹਨ, ਵਿੱਚ ਜਾਣਗੇ ਤੇ ਉਸ ਤੋਂ ਬਾਅਦ ਰੁਜ਼ਗਾਰ ਲਈ ਜੱਦੋ ਜਹਿਦ ਕਰਨਗੇ। ਉਨ੍ਹਾਂ ਕਿਹਾ ਇਥੇ ਜ਼ਿੰਦਗੀ ਚਲਾਉਣ ਲਈ ਦੋ ਪੈਸੇ ਜੁੜ ਰਹੇ ਸਨ ਪਰ ਜਾਨ ’ਤੇ ਖਤਰਾ ਹੈ। ਜੇ ਕਿਸੇ ਦਾ ਜਾਨੀ ਨੁਕਸਾਨ ਹੋ ਗਿਆ ਤਾਂ ਕੌਣ ਜ਼ਿੰਮੇਵਾਰ ਹੋਵੇਗਾ।