ਨਵੀਂ ਦਿੱਲੀ, ਜੁਲਾਈ ਮਹੀਨੇ ਵਿੱਚ ਜੀਐੱਸਟੀ ਮਾਲੀਆ 1.16 ਲੱਖ ਕਰੋੜ ਰੁਪਏ ਤੋਂ ਵੱਧ ਰਿਹਾ, ਜੋ ਸਾਲ 2020 ਦੇ ਇਸ ਮਹੀਨੇ ਦੀ ਉਗਰਾਹੀ ਤੋਂ 33 ਫੀਸਦੀ ਵੱਧ ਹੈ। ਵਿੱਤ ਮੰਤਰਾਲੇ ਨੇ ਅੱਜ ਕਿਹਾ ਕਿ ਜੁਲਾਈ 2020 ਵਿੱਚ ਵਸਤੂ ਅਤੇ ਸੇਵਾਵਾਂ ਕਰ (ਜੀਐੱਸਟੀ) ਦੀ ਉਗਰਾਹੀ 87,422 ਕਰੋੜ ਰੁਪਏ ਸੀ ਤੇ ਇਸ ਸਾਲ ਜੂਨ ਵਿੱਚ ਇਹ 92,849 ਕਰੋੜ ਰੁਪਏ ਸੀ। ਜੁਲਾਈ 2021 ਦੇ ਮਹੀਨੇ ਵਿੱਚ ਇਕੱਠੀ ਹੋਈ ਕੁੱਲ ਜੀਐੱਸਟੀ ਆਮਦਨੀ 1,16,393 ਕਰੋੜ ਰੁਪਏ ਹੈ।
ਇਸ ਸਾਲ ਜੁਲਾਈ ’ਚ ਜੀਐੱਸਟੀ ਉਗਰਾਹੀ 1.16 ਲੱਖ ਕਰੋੜ ਤੋਂ ਵੱਧ
