ਟਵਿਟਰ ’ਤੇ ਦੁਨੀਆ ਦੇ ਦੂਜੇ ਸਭ ਤੋਂ ਪ੍ਰਭਾਵਸ਼ਾਲੀ ਸ਼ਖ਼ਸ ਬਣੇ ਪ੍ਰਧਾਨ ਮੰਤਰੀ ਮੋਦੀ

ਨਵੀਂ ਦਿੱਲੀ, 10 ਨਵੰਬਰ : ਕੰਜਿਊਮਰ ਇੰਟੈਲੀਜੈਂਸ ਕੰਪਨੀ ਬਰਾਂਡਵਾਚ ਨੇ ਸਾਲ 2021 ਦੇ ਲਈ ਟਵਿਟਰ ’ਤੇ 50 ਸਭ ਤੋਂ ਪ੍ਰਭਾਵਸ਼ਾਲੀ ਲੋਕਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਦੇ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਟਵਿਟਰ ’ਤੇ ਦੂਜੇ ਸਭ ਤੋਂ ਪ੍ਰਭਾਵਸਾਲੀ ਸ਼ਖ਼ਸ ਹਨ। ਜਦ ਕਿ ਪਹਿਲੇ ਸਥਾਨ ’ਤੇ ਅਮਰੀਕੀ ਗਾਇਕਾ ਟੇਲਰ ਸਵਿਫਟ ਹੈ। ਇਸ ਸੂਚੀ ਵਿਚ ਪ੍ਰਧਾਨ ਮੰਤਰੀ ਮੋਦੀ ਦੇ ਆਸ ਪਾਸ ਕੋਈ ਵੀ ਦੂਜਾ ਨੇਤਾ ਨਹੀਂ ਹੈ।
50 ਸਭ ਤੋਂ ਪ੍ਰਭਾਵਸ਼ਾਲੀ ਲੋਕਾਂ ਦੀ ਸੂਚੀ ਵਿਚ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਦਾ ਨਾਂ ਵੀ ਸ਼ਾਮਲ ਕੀਤਾ ਗਿਆ ਹੈ। ਸਚਿਨ ਨੂੰ ਇਸ ਸਾਲ ਟਵਿਟਰ ’ਤੇ 50 ਸਭ ਤੋਂ ਪ੍ਰਭਾਵਸ਼ਾਲੀ ਲੋਕਾਂ ਦੀ ਸੂਚੀ ਵਿਚ 35ਵੇਂ ਸਥਾਨ ’ਤੇ ਰੱਖਿਆ ਗਿਆ। ਸਚਿਨ ਨੂੰ ਅਮਰੀਕਾ ਦੀ ਸਾਬਕਾ ਪ੍ਰਥਮ ਮਹਿਲਾ ਮਿਸ਼ੇਲ ਓਬਾਮਾ, ਅਮਰੀਕੀ ਅਭਿਨਤਾ ਜੌਨਸਨ ਅਤੇ ਲਿਓਲਾਰਡੋ ਡੀ ਕੈਪਰਿਯੋ ਤੋਂ ਉਪਰ ਜਗ੍ਹਾ ਮਿਲੀ ਹੈ। ਸਚਿਨ ਨੂੰ ਇਸ ਸੂਚੀ ਵਿਚ ਸ਼ਾਮਲ ਕਰਨ ਲਈ ਉਨ੍ਹਾਂ ਦੇ ਕੀਤੇ ਕੰਮਾਂ ਦਾ ਹਵਾਲਾ ਦਿੱਤਾ ਗਿਆ ਹੈ।
ਰਾਜ ਸਭਾ ਮੈਂਬਰ ਸਚਿਨ ਤੇਂਦੁਲਕਰ ਇੱਕ ਦਹਾਕੇ ਤੋਂ ਜ਼ਿਆਦਾ ਸਮੇਂ ਤੋਂ ਯੂਨੀਸੈਫ ਨਾਲ ਜੁੜੇ ਰਹੇ ਹਨ। ਸਾਲ 2013 ਵਿਚ ਸਚਿਨ ਨੂੰ ਦੱਖਣੀ ਏਸ਼ੀਆ ਦਾ ਦੂਤ ਨਿਯੁਕਤ ਕੀਤਾ ਗਿਆ ਸੀ। ਸਚਿਨ ਨੇ ਗ੍ਰਾਮੀਣ ਅਤੇ ਸ਼ਹਿਰੀ ਭਾਰਤ ਦੋਵੇਂ ਜਗ੍ਹਾ ਸਿਹਤ, ਸਿੱਖਿਆ ਅਤੇ ਖੇਡ ਦੇ ਖੇਤਰਾਂ ਵਿਚ ਪਹਿਲ ਦਾ ਸਮਰਥਨ ਕੀਤਾ ਹੈ।