ਜੋਧਪੁਰ, 10 ਨਵੰਬਰ : ਜੋਧਪੁਰ ਵਿਚ ਇੱਕ ਵੱਡੀ ਘਟਨਾ ਵਾਪਰ ਗਈ। ਜੋਧਪੁਰ ਦੇ ਏਮਸ ਰੋਡ ’ਤੇ ਸਵੇਰੇ ਤੇਜ਼ ਰਫਤਾਰ ਔਡੀ ਕਾਰ ਨੇ 11 ਲੋਕਾਂ ਨੂੰ ਉਡਾ ਦਿੱਤਾ। ਇਸ ਹਾਦਸੇ ਵਿਚ 16 ਸਾਲਾ ਮੁੰਡੇ ਦੀ ਮੌਤ ਹੋ ਗਈ ਜਦ ਕਿ ਦਸ ਲੋਕ ਜ਼ਖ਼ਮੀ ਹੋ ਗਏ। ਕਾਰ ਚਲਾ ਰਿਹਾ ਸ਼ਖ਼ਸ ਔਡੀ ਤੋਂ ਅਪਣਾ ਕੰਟਰੋਲ ਖੋਹ ਬੈਠਿਆ ਅਤੇ ਕਾਰ ਅੱਗੇ ਆਉਣ ਵਾਲਿਆਂ ਨੂੰ ਟੱਕਰ ਮਾਰਦੀ ਹੋਈ ਸੜਕ ਕਿਨਾਰੇ ਖੋਖੇ ਨਾਲ ਜਾ ਟਕਰਾਈ।
ਸ਼ਾਸਤਰੀ ਨਗਰ ਥਾਣਾ ਖੇਤਰ ਦੇ ਨੰਦਨਵਨ ਗਰੀਨ ਦੇ ਰਹਿਣ ਵਾਲੇ 50 ਸਾਲਾ ਅਮਿਤ ਨਾਗਰ ਅਪਣੀ ਔਡੀ ਕਾਰ ਲੈ ਕੇ ਜਾ ਰਹੇ ਸੀ।
ਪਾਲ ਰੋਡ ਤੋਂ ਏਮਸ ਵੱਲ ਜਾਂਦੇ ਸਮੇਂ ਪੈਟਰੋਲ ਪੰਪ ਤੋਂ ਠੀਕ ਪਹਿਲਾਂ ਭੀੜ ਦੇ ਵਿਚ ਕਾਰ ਅਚਾਨਕ ਬੇਕਾਬੂ ਹੋ ਗਈ । ਕਾਰ ਦੇ ਅੱਗੇ ਕੁਝ ਮੋਟਰ ਸਾਈਕਲ ਚਲ ਰਹੇ ਹਨ। ਕਾਰ ਇਨ੍ਹਾਂ ਨੂੰ ਉਡਾਉਂਦੇ ਹੋਏ ਖੋਖੇ ਨਾਲ ਟਕਰਾ ਗਈ। ਔਡੀ ਕਾਰ ਨੇ ਸਭ ਤੋਂ ਪਹਿਲਾਂ ਇੱਕ ਐਕਟਿਵਾ ਸਵਾਰ ਨੂੰ ਪਿੱਛੇ ਤੋਂ ਟੱਕਰ ਮਾਰੀ। ਐਕਟਿਵਾ ਸਵਾਰ ਹਵਾ ਵਿਚ ਉਛਲ ਕੇ ਥੱਲੇ ਡਿੱਗਿਆ।
ਅੱਗੇ ਜਾ ਰਹੇ ਲੋਕ ਕੁੱਝ ਸੰਭਲਦੇ ਤਦ ਤੱਕ ਕਾਰ ਨੇ ਇੱਕ ਮੋਟਰ ਸਾਈਕਲ ਅਤੇ ਸਕੂਟੀ ਨੂੰ ਟੱਕਰ ਮਾਰੀ। ਇਸ ਤੋਂ ਬਾਅਦ ਕਾਰ ਨੇ ਉਥੇ ਸੜਕ ਕਿਨਾਰੇ ਬਣੀ ਝੌਂਪੜੀਆਂ ਦੇ ਬਾਹਰ ਤੋਂ ਨਿਕਲ ਰਹੇ ਸਾਈਕਲ ਸਵਾਰ ਨੂੰ ਟੱਕਰ ਮਾਰੀ। ਕੁਝ ਲੋਕਾਂ ਨੂੰ ਲਪੇਟ ਵਿਚ ਲੈਣ ਤੋਂ ਬਾਅਦ ਕਾਰ ਇੱਕ ਖੋਖੇ ਨਾਲ ਟਕਰਾ ਕੇ ਰੁਕ ਗਈ। ਕਾਰ ਦੇ ਰੁਕਦੇ ਹੀ ਡਰਾਈਵਰ ਅਮਿਤ ਉਥੋਂ ਨਿਕਲ ਕੇ ਸਿੱਧੇ ਬਾਸਨੀ ਪੁਲਿਸ ਥਾਣੇ ਪਹੁੰਚ ਗਿਆ। ਸਾਰੇ ਜ਼ਖ਼ਮੀਆਂ ਦਾ ਏਮਸ ਵਿਚ ਇਲਾਜ ਚਲ ਰਿਹਾ ਹੈ। ਮੁੱਖ ਮੰਤਰੀ ਅਸ਼ੋਕ ਗਹਿਲੋਤ ਜੋਧਪੁਰ ਪੁੱਜਦੇ ਹੀ ਜ਼ਖ਼ਮੀਆਂ ਨੂੰ ਮਿਲਣ ਪਹੁੰਚੇ।
ਜੋਧਪੁਰ ਵਿਚ ਬੇਕਾਬੂ ਕਾਰ ਨੇ 11 ਲੋਕਾਂ ਨੂੰ ਮਾਰੀ ਟੱਕਰ, ਇੱਕ ਮੌਤ
