ਨੋਬਲ ਪੁਰਸਕਾਰ ਜੇਤੂ ਮਲਾਲਾ ਯੂਸਫਜ਼ਈ ਵਿਆਹ ਦੇ ਬੰਧਨ ‘ਚ ਬੱਝੀ, ਖੁਦ ਸ਼ੇਅਰ ਕੀਤੀ ਵਿਆਹ ਦੀਆਂ ਤਸਵੀਰਾਂ

Malala Yousafzai’s Marriage: ਨੋਬਲ ਸ਼ਾਂਤੀ ਪੁਰਸਕਾਰ ਜੇਤੂ ਮਲਾਲਾ ਯੂਸਫਜ਼ਈ ਵਿਆਹ ਦੇ ਬੰਧਨ ਵਿੱਚ ਬੱਝ ਗਈ ਹੈ। ਇਸ ਗੱਲ ਦੀ ਪੁਸ਼ਟੀ ਮਲਾਲਾ ਯੂਸਫਜ਼ਈ ਨੇ ਕੀਤੀ ਹੈ, ਜਿਸ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਬਰਮਿੰਘਮ ਸਥਿਤ ਘਰ ‘ਚ ਉਨ੍ਹਾਂ ਦੇ ਵਿਆਹ ਦੇ ਮੌਕੇ ‘ਤੇ ਇੱਕ ਛੋਟਾ ਜਿਹਾ ਸਮਾਰੋਹ ਆਯੋਜਿਤ ਕੀਤਾ ਗਿਆ ਸੀ।

ਵਿਆਹ ਲਈ ਉਤਸ਼ਾਹਿਤ

 

ਮਲਾਲਾ ਯੂਸਫਜ਼ਈ ਨੇ ਆਪਣੇ ਵਿਆਹ ਦੀ ਜਾਣਕਾਰੀ ਦਿੰਦੇ ਹੋਏ ਟਵੀਟ ‘ਚ ਲਿਖਿਆ ਕਿ ‘ਅੱਜ ਦਾ ਦਿਨ ਮੇਰੀ ਜ਼ਿੰਦਗੀ ਦਾ ਅਨਮੋਲ ਦਿਨ ਹੈ। ਏਸਰ ਅਤੇ ਮੈਂ ਜੀਵਨ ਭਰ ਸਾਥ ਨਿਭਾਉਣ ਲਈ ਵਿਆਹ ਦੇ ਬੰਧਨ ‘ਚ ਬੱਝ ਰਹੇ ਹਾਂ।

 

ਮਲਾਲਾ ਨੇ ਅੱਗੇ ਲਿਖਿਆ ਕਿ ਉਸਨੇ ਬਰਮਿੰਘਮ ਸਥਿਤ ਆਪਣੇ ਘਰ ਵਿੱਚ ਇੱਕ ਛੋਟਾ ਜਿਹਾ ਵਿਆਹ ਸਮਾਗਮ ਕੀਤਾ, ਜਿਸ ਵਿੱਚ ਦੋਨਾਂ ਪਰਿਵਾਰਾਂ ਨੇ ਸ਼ਿਰਕਤ ਕੀਤੀ। ਉਨ੍ਹਾਂ ਨੇ ਆਪਣੇ ਸ਼ੁਭਚਿੰਤਕਾਂ ਨੂੰ ਸ਼ੁਭਕਾਮਨਾਵਾਂ ਦੇਣ ਲਈ ਕਿਹਾ ਹੈ। ਇਸ ਦੇ ਨਾਲ ਹੀ ਉਹ ਆਪਣੀ ਨਵੀਂ ਜ਼ਿੰਦਗੀ ਦੇ ਸਫਰ ਲਈ ਕਾਫੀ ਉਤਸ਼ਾਹਿਤ ਨਜ਼ਰ ਆ ਰਹੀ ਹੈ।

ਮਲਾਲਾ ਨੇ ਇਸ ਟਵੀਟ ਨਾਲ ਵਿਆਹ ਦੀਆਂ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ। ਜਿਸ ‘ਚ ਉਹ ਸਾਧਾਰਨ ਗਹਿਣਿਆਂ ਦੇ ਨਾਲ ਪਿੰਕ ਕਲਰ ਦੀ ਪਹਿਰਾਵੇ ‘ਚ ਨਜ਼ਰ ਆ ਰਹੀ ਹੈ। ਉਸਦਾ ਪਤੀ ਏਸਰ ਸਾਦਾ ਸੂਟ ਪਾਇਆ ਹੋਇਆ ਨਜ਼ਰ ਆ ਰਿਹਾ ਹੈ। ਦੋਵਾਂ ਦੀ ਜੋੜੀ ਸੋਸ਼ਲ ਮੀਡੀਆ ‘ਤੇ ਕਾਫੀ ਸੁਰਖੀਆਂ ਬਟੋਰ ਰਹੀ ਹੈ।

ਮਲਾਲਾ ਦੇ ਪਿਤਾ ਜ਼ਿਆਉਦੀਨ ਯੂਸਫਜ਼ਈ ਨੇ ਵੀ ਟਵਿਟਰ ‘ਤੇ ਪੋਸਟ ਕਰਕੇ ਮਲਾਲਾ ਦੇ ਵਿਆਹ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਟਵਿੱਟਰ ‘ਤੇ ਲਿਖਿਆ ਕਿ ਇਹ ਸ਼ਬਦਾਂ ਤੋਂ ਪਰੇ ਹੈ। ਮਲਾਲਾ ਦੇ ਟਵੀਟ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਤੇਜ਼ੀ ਨਾਲ ਹੁੰਗਾਰਾ ਮਿਲ ਰਿਹਾ ਹੈ। ਖ਼ਬਰ ਲਿਖੇ ਜਾਣ ਤੱਕ ਉਨ੍ਹਾਂ ਦੇ ਟਵੀਟ ਨੂੰ 70 ਹਜ਼ਾਰ ਤੋਂ ਵੱਧ ਲਾਈਕਸ ਅਤੇ 6 ਹਜ਼ਾਰ ਤੋਂ ਵੱਧ ਰੀਟਵੀਟਸ ਮਿਲ ਚੁੱਕੇ ਹਨ।