ਸੋਨੀਪਤ: ਪਿੰਡ ਹਲਾਲਪੁਰ ਵਿੱਚ ਨੈਸ਼ਨਲ ਕੁਸ਼ਤੀ ਖਿਡਾਰਨ ਨਿਸ਼ਾ ਦਾ ਕੁਝ ਅਣਪਛਾਤਿਆਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।ਇਸ ਦੌਰਾਨ ਨਿਸ਼ਾ ਦੇ ਭਰਾ ਅਤੇ ਉਸਦੀ ਮਾਂ ਨੂੰ ਵੀ ਗੋਲੀ ਲੱਗੀ ਹੈ।ਨਿਸ਼ਾ ਅਤੇ ਉਸਦੇ ਭਰਾ ਦੀ ਗੋਲੀ ਲੱਗਣ ਮਗਰੋਂ ਮੌਤ ਹੋ ਗਈ ਹੈ, ਜਦਕਿ ਉਸਦੀ ਮਾਂ ਗੰਭੀਰ ਜ਼ਖਮੀ ਹੈ।
ਹਲਾਲਪੁਰ ਪਿੰਡ ਵਿੱਚ ਪਹਿਲਵਾਨ ਸੁਸ਼ੀਲ ਕੁਮਾਰ ਦੇ ਨਾਮ ਦੀ ਅਕੈਡਮੀ ਵਿੱਚ ਇਸ ਵਾਰਦਾਤ ਨੂੰ ਅੰਜਾਮ ਦਿੱਤਾ।ਫਿਲਹਾਲ ਇਸ ਕਤਲ ਦੇ ਪਿੱਛੇ ਦਾ ਕਾਰਨ ਪਤਾ ਨਹੀਂ ਲੱਗ ਸਕਿਆ ਹੈ।ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।ਖਰਖੋਦਾ ਪੁਲਿਸ ਇਸ ਮਾਮਲੇ ਦੀ ਜਾਂਚ ਵਿੱਚ ਲਗੀ ਹੋਈ ਹੈ।ਨਿਸ਼ਾ ਸਰਬੀਆ ਦੇ ਬੇਲਗ੍ਰੇਡ ‘ਚ ਕੁਸ਼ਤੀ ਅੰਡਰ-23 ਵਿਸ਼ਵ ਚੈਂਪੀਅਨਸ਼ਿਪ ‘ਚ 65 ਕਿਲੋਗ੍ਰਾਮ ਭਾਰ ਵਰਗ ‘ਚ ਕਾਂਸੀ ਦਾ ਤਗਮਾ ਜਿੱਤਿਆ ਸੀ।