ਚੰਡੀਗੜ੍ਹ: ਲਸ਼ਕਰ–ਏ–ਤੋਇਬਾ ਨੇ ਰੇਲਵੇ ਸਟੇਸ਼ਨ ਤੇ ਹੋਰ ਸਥਾਨ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਹੈ। ਲਸ਼ਕਰ–ਏ–ਤੋਇਬਾ ਦੇ ਨਾਂ ’ਤੇ ਖਤ ਭੇਜ ਕੇ ਧਮਕੀ ਦਿੱਤੀ ਹੈ ਕਿ 26 ਨਵੰਬਰ ਨੂੰ ਅੰਬਾਲਾ ਕੈਂਟ ਸਣੇ ਯਮੁਨਾਨਗਰ, ਰਿਵਾੜੀ, ਕਰਨਾਲ, ਸੋਨੀਪਤ, ਸ਼ਿਮਲਾ, ਚੰਡੀਗੜ੍ਹ, ਸਹਾਰਨਪੁਰ ਸਮੇਤ ਕਈ ਰੇਲਵੇ ਸਟੇਸ਼ਨ ਬੰਬ ਨਾਲ ਉਡਾ ਦਿੱਤੇ ਜਾਣਗੇ। ਇਸ ਮਗਰੋਂ ਸੁਰੱਖਿਆ ਏਜੰਸੀਆਂ ਚੌਕਸ ਹੈ ਗਈਆਂ ਹਨ।
ਦਰਅਸਲ ਡੀਆਰਐਮ ਅੰਬਾਲਾ ਨੂੰ ਲਸ਼ਕਰ–ਏ–ਤੋਇਬਾ ਦੇ ਨਾਂ ’ਤੇ ਪੱਤਰ ਭੇਜਿਆ ਗਿਆ ਹੈ। ਇਸ ਪੱਤਰ ਵਿੱਚ ਦਾਅਵਾ ਕੀਤਾ ਗਿਆ ਹੈ ਕਿ 26 ਨਵੰਬਰ ਤੇ 6 ਦਸੰਬਰ ਨੂੰ ਬੰਬ ਧਮਾਕੇ ਕੀਤੇ ਜਾਣਗੇ। ਪੱਤਰ ਵਿੱਚ ਰੇਲਵੇ ਸਟੇਸ਼ਨ ਤੇ ਹੋਰ ਸਥਾਨਾਂ ਨੂੰ ਉਡਾਉਣ ਦੀ ਧਮਕੀ ਦਿੱਤੀ ਹੈ। ਪੱਤਰ ਵਿੱਚ ਕਿਹਾ ਗਿਆ ਹੈ ਕਿ 26 ਨਵੰਬਰ ਨੂੰ ਅੰਬਾਲਾ ਕੈਂਟ ਸਣੇ ਯਮੁਨਾਨਗਰ, ਰਿਵਾੜੀ, ਕਰਨਾਲ, ਸੋਨੀਪਤ, ਸ਼ਿਮਲਾ, ਚੰਡੀਗੜ੍ਹ, ਸਹਾਰਨਪੁਰ ਸਮੇਤ ਕਈ ਰੇਲਵੇ ਸਟੇਸ਼ਨ ਬੰਬ ਨਾਲ ਉਡਾ ਦਿੱਤੇ ਜਾਣਗੇ।