ਨਵੇਂ ਆਰਐੱਨਏ ਨਾਲ ਇਲਾਜ ਦੇ ਸਕਦਾ ਹੈ ਕੋਰੋਨਾ ਨੂੰ ਮਾਤ, ਸਟੱਡੀ ਦਾ ਦਾਅਵਾ

ਵਾਸ਼ਿੰਗਟਨ : ‘ਐੱਸਐੱਲਆਰ14’ ਨਾਂ ਦੇ ਆਰਐੱਨਏ ਨਾਲ ਬਣਿਆ ਸਾਧਾਰਨ ਇਕ ਅਣੂ ਪ੍ਰਤੀਰੋਧਕ ਸਮਰੱਥਾ ਪ੍ਰਣਾਲੀ ਦਾ ਕੰਮਕਾਜ ਸ਼ੁਰੂ ਕਰਦਾ ਹੈ। ਇਹੀ ਇਕ ਅਣੂ ਸਭ ਤੋਂ ਪਹਿਲਾਂ ਕੋਵਿਡ-19 ਦੇ ਇਨਫੈਕਸ਼ਨ ਖ਼ਿਲਾਫ਼ ਆਪਣਾ ਸੰਘਰਸ਼ ਸ਼ੁਰੂ ਕਰਦਾ ਹੈ। ਯੈਲ ਸਕੂਲ ਆਫ ਮੈਡੀਸਨ ਦੇ ਵਿਗਿਆਨੀਆਂ ਨੇ ਸਮੂਹਾਂ ’ਤੇ ਕੀਤੀ ਇਕ ਖੋਜ ’ਚ ਪਾਇਆ ਕਿ ਇਸ ਅਣੂ ‘ਐੱਸਐੱਲਆਰ14’ ਨਾਲ ਕੋਵਿਡ-19 ਦੇ ਖ਼ਤਰਨਾਕ ਵਾਇਰਸ ਨੂੰ ਮਾਰਿਆ ਜਾ ਸਕਦਾ ਹੈ। ਆਰਐੱਨਏ ਤੋਂ ਬਣੇ ਇਸ ਅਣੂ ਨੂੰ ਬਣਾਉਣਾ ਬਹੁਤ ਆਸਾਨ ਹੈ। ਇਸ ਇਕ ਅਣੂ ਨਾਲ ਵੱਖ ਵੱਖ ਪ੍ਰੋਟੀਨਾਂ ਦੇ ਸਮੂਹ ਨਾਲ ਭਾਰਤੀ ਮਾਤਰਾ ’ਚ ਇੰਟਰਫੇਰੋਨਸ ਦਾ ਨਿਰਮਾਣ ਹੁੰਦਾ ਹੈ।

ਵੱਖ ਵੱਖ ਖੋਜਾਂ ’ਚ ਪਤਾ ਲੱਗਾ ਹੈ ਕਿ ਕੋਵਿਡ-19 ਦੇ ਜਿਨ੍ਹਾਂ ਮਰੀਜ਼ਾਂ ’ਚ ਜ਼ਿਆਦਾ ਇੰਟਰਫੇਰੋਨਸ ਬਣਦੇ ਹਨ, ਉਨ੍ਹਾਂ ਨੂੰ ਠੀਕ ਹੋਣ ’ਚ ਜ਼ਿਆਦਾ ਸਮੇਂ ਨਹੀਂਲੱਗਦਾ। ਸ਼ੁਰੂਆਤੀ ਇਨਫੈਕਸ਼ਨ ’ਚ ਉਨ੍ਹਾਂ ’ਤੇ ਤੇਜ਼ੀ ਨਾਲ ਅਸਰ ਹੁੰਦਾ ਹੈ। ਯੈੱਲ ’ਚ ਜੀਵ ਵਿਗਿਆਨ ਦੇ ਪ੍ਰੋਫੈਸਰ ਵਾਲਡਮਾਰ ਵੋਨ ਜੈਟਵਿਟਜ਼ ਤੇ ਅਕੋਕੋ ਵਸਾਕੀ ਨੇ ਕਿਹਾ ਕਿ ਆਰਐੱਨਏ ਦੀ ਇਸ ਨਵੀਂ ਸ਼੍ਰੇਣੀ ਨੂੰ ਕੋਰੋਨਾ ਰੋਕੋ ਵਾਇਰਲ ਡਰੱਗ ’ਚ ਸ਼ਾਮਲ ਕਰ ਕੇ ਕੋਵਿਡ-19 ਦਾ ਇਲਾਜ ਕੀਤਾ ਜਾ ਸਕਦਾ ਹੈ। ਨਵੀਂ ਖੋਜ ਮੁਤਾਬਕ ‘ਐੱਸਐੱਲਆਰ 14’ ਨੂੰ ਇਨਫੈਕਟਿਡ ਮਰੀਜ਼ ਦੀ ਰੋਕੂ ਸਮਰੱਥਾ ਨੂੰ ਸਰਗਰਮ ਕੀਤਾ ਜਾ ਸਕਦਾ ਹੈ। ਖੋਜ ਦੌਰਾਨ ਇਸ ਦਵਾਈ ਦੀ ਸਿਰਫ਼ ਇਕ ਡੋਜ਼ ਨਾਲ ਹੀ ਚੂਹਿਆਂ ਦੀ ਰੱਖਿਆ ਕੀਤੀ ਜਾ ਸਕਦੀ ਸੀ। ਇਸ ਡੋਜ਼ ’ਚ ਕੁਝ ਹੋਰ ਬਦਲਾਅ ਕਰ ਕੇ ਇਸਨੂੰ ਜ਼ਿਆਦਾ ਤੇਜ਼ ਇਨਫੈਕਸ਼ਨ ਲਈ ਵੀ ਹੋਰ ਪ੍ਰਭਾਵਸ਼ਾਲੀ ਬਣਾਇਆ ਜਾ ਸਕਦਾ ਹੈ