ਕੋਰੋਨਾ ਦੇ ਮਾਮਲਿਆਂ ’ਚ ਗਿਰਾਵਟ ਜਾਰੀ, ਕੋਰੋਨਾ ਖ਼ਿਲਾਫ਼ ਟੀਕਾਕਰਨ ਦਾ ਅੰਕੜਾ 113 ਕਰੋੜ ਦੇ ਕਰੀਬ ਪੁੱਜਿਆ

ਨਵੀਂ ਦਿੱਲੀ : ਦੇਸ਼ ’ਚ ਕੋਰੋਨਾ ਇਨਫੈਕਸ਼ਨ ਦੇ ਮਾਮਲਿਆਂ ’ਚ ਲਗਾਤਾਰ ਗਿਰਾਵਟ ਆ ਰਹੀ ਹੈ। ਸਰਗਰਮ ਮਾਮਲੇ ਵੀ ਘੱਟ ਹੋ ਰਹੇ ਹਨ। ਪਿਛਲੇ 24 ਘੰਟਿਆਂ ’ਚ ਦੇਸ਼ ’ਚ 10,229 ਨਵੇਂ ਮਾਮਲੇ ਮਿਲੇ ਹਨ ਤੇ 125 ਲੋਕਾਂ ਦੀ ਜਾਨ ਗਈ ਹੈ। ਇਸ ਦੌਰਾਨ ਸਰਗਰਮ ਮਾਮਲੇ ਵੀ 1,822 ਘੱਟ ਹੋਏ ਹਨ।

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸੋਮਵਾਰ ਸਵੇਰੇ ਅੱਠ ਵਜੇ ਅਪਡੇਟ ਕੀਤੇ ਗਏ ਅੰਕੜਿਆਂ ਮੁਤਾਬਕ ਸਰਗਰਮ ਮਾਮਲੇ ਘਟ ਕੇ 1,34,096 ਰਹਿ ਗਏ ਹਨ ਜੋ 523 ਦਿਨ ’ਚ ਸਭ ਤੋਂ ਘੱਟ ਤੇ ਕੁਲ ਮਾਮਲਿਆਂ ਦਾ 0.39 ਫ਼ੀਸਦੀ ਹੈ। 125 ਮੌਤਾਂ ’ਚ ਇਕੱਲੇ ਕਰੇਲ ਤੋਂ 65 ਤੇ ਮਹਾਰਾਸ਼ਟਰ ਤੋਂ 18 ਮੌਤਾਂ ਸ਼ਾਮਿਲ ਹਨ

ਕੋਵਿਨ ਪੋਰਟਲ ਦੇ ਸ਼ਾਮ ਛੇ ਵਜੇ ਤਕ ਦੇ ਅੰਕੜਿਆਂ ਮੁਤਾਬਕ ਦੇਸ਼ ’ਚ ਹੁਣ ਤਕ ਕੋਰੋਨਾ ਰੋਕੂ ਵੈਕਸੀਨ ਦੀਆਂ ਕੁਲ 112,.87 ਕਰੋੜ ਖ਼ੁਰਾਕਾਂ ਲਗਾਈਆਂ ਜਾ ਚੁੱਕੀਆਂ ਹਨ, ਜਿਨ੍ਹਾਂ ’ਚ 75.45 ਕਰੋੜ ਪਹਿਲੀ ਤੇ 37.42 ਕਰੋੜ ਦੂਜੀ ਖੁਰਾਕ ਸ਼ਾਮਿਲ ਹੈ।