ਜੇਐੱਨਐੱਨ, ਗੁਰੂਗ੍ਰਾਮ : ਨੱਬੇ ਸਾਲ ਦੀ ਉਮਰ ’ਚ ਪ੍ਰਸਿੱਧ ਸਾਹਿਤਕਾਰ ਮਨੂੰ ਭੰਡਾਰੀ ਦਾ ਦੇਹਾਂਤ ਹੋ ਗਿਆ। ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਸੁਣਣਿਆਂ ਹੀ ਸਾਹਿਤ ਜਗਤ ’ਚ ਸੋਗ ਦੀ ਲਹਿਰ ਦੌੜ ਗਈ। ਉਨ੍ਹਾਂ ਨੇ ਡੀਐੱਲਐੱਫ ਸਥਿਤ ਨਾਰਾਇਣ ਹਸਪਤਾਲ ’ਚ ਆਖਰੀ ਸਾਹ ਲਿਆ। ਆਪਕਾ ਬੰਟੀ ਅਤੇ ਮਹਾਪੋਜ ਵਰਗੀਆਂ ਰਚਨਾਵਾਂ ਨਾਲ ਸਾਹਿਤ ਜਗਤ ’ਚ ਮਜ਼ਬੂਤ ਹਸਤਾਖ਼ਰ ਦੇ ਤੌਰ ’ਤੇ ਸਥਾਪਿਤ, ਸਾਹਿਤ ਪ੍ਰੇਮੀਆਂ ਦੇ ਦਿਨਾਂ ’ਤੇ ਰਾਜ ਕਰਨ ਵਾਲੀ ਮਨੂੰ ਭੰਡਾਰੀ ਨੇ ਆਪਣੀਆਂ ਕਹਾਣੀਆਂ ਤੋਂ ਲੈ ਕੇ ਨਾਵਲ ਲਿਖਣ ਲਈ ਇਕ ਵੱਖਰੀ ਪਛਾਣ ਬਣਾਈ। ਸੱਚੀਆਂ ਘਟਨਾਵਾਂ ਅਤੇ ਪਾਤਰਾਂ ਨੂੰ ਕੇਂਦਰ ’ਚ ਰੱਖ ਕੇ ਉਨ੍ਹਾਂ ਨੇ ਹਰ ਨਾਵਲ ’ਚ, ਹਰ ਕਹਾਣੀ ’ਚ ਜੋ ਸਾਹਿਤਕ ਤਾਣਾਬਾਣਾ ਬੁਣਿਆ, ਉਸ ’ਚ ਸੱਚਾਈ, ਜੀਵਨ ਮੁੱਲਾਂ, ਪਰਿਵਾਰਕ ਰਿਸ਼ਤਿਆਂ ਅਤੇ ਸਮਾਜਿਕ ਮਾਨਤਾਵਾਂ ਦਾ ਸ਼ੀਸ਼ਾ ਮਿਲਦਾ ਆਉਂਦਾ ਹੈ।ਡੀਐੱਲਐੱਫ਼ ਫੇਜ਼ ਤਿੰਨ ਸਥਿਤ ਰਿਹਾਇਸ਼ ’ਤੇ ਮਨੂੰ ਆਪਣੀ ਬੇਟੀ ਰਚਨਾ ਯਾਦਵ ਨਾਲ ਰਹਿੰਦੀ ਸੀ। ਰਚਨਾ ਨੇ ਦੱਸਆÇ ਕ ਉਨ੍ਹਾਂ ਨੂੰ ਨੌਂ ਨਵੰਬਰ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਸੀ। ਤੇਜ਼ ਬੁਖਾਰ ਹੋਣ ’ਤੇ ਹਸਪਤਾਲ ਲਿਜਾਇਆ ਗਿਆ ਸੀ। ਹਾਲਤ ਵਿਗੜਦੀ ਗਈ ਅਤੇ ਹਸਪਤਾਲ ’ਚ ਉਨ੍ਹਾਂ ਦੇ ਦੇਹਾਂਤ ਹੋ ਗਿਆ
ਸੀਨੀਅਰ ਸਾਹਿਤਕਾਰ ਸੰਤੋਸ਼ ਗੋਇਲ ਨੇ ਦੱਸਿਆ ਕਿ ‘ਉਹ ਵੱਡੀ ਭੈਣ, ਮਿੱਤਰ, ਮਾਰਗਦਰਸ਼ਕ ਅਤੇ ਗਾਈਡ ਸੀ। ਮੇਰੇ ਜੀਵਨ ’ਚ ਉਨ੍ਹਾਂ ਦੇ ਵਿਸ਼ੇਸ਼ ਯੋਗਦਾਨ ਸੀ। ਉਹ ਮਿਰਾਂਡ ਹਾਊਸ ਕਾਲਜ ’ਚ ਮੇਰੇ ਨਾਲ ਸੀ। ਉਨ੍ਹਾਂ ਨੇ ਕਦੇ ਇਹ ਮਹਿਸੂਸ ਨਹੀਂ ਹੋਣ ਦਿੱਤਾ ਕਿ ਉਹ ਇੰਨੀ ਵੱਡੀ ਸਾਹਿਤਕਾਰ ਹੈ। ਜਦੋਂ ਮੇਰੀ ਉਨ੍ਹਾਂ ਨਾਲ ਸਭ ਤੋਂ ਜ਼ਿਆਦਾ ਨੇੜਤਾ ਸੀ, ਉਦੋਂ ਮੈਨੂੂੰ ਯਾਦ ਹੈ ਕਿ ਉਹ ਮਹਾਭੋਜ ਲਿਖ ਰਹੀ ਸੀ। ਉਨ੍ਹਾਂ ਦੇ ਵਿਅਕਤੀਤਵ ਦੀ ਸਭ ਤੋਂ ਵੱਡੀ ਗੱਲ ਇਹ ਸੀ ਕਿ ਗਿਆਨ ਦਾ ਅਥਾਹ ਸਮੁੰਦਰ ਹੋਣ ਦੇ ਬਾਵਜੂਦ ਉਨ੍ਹਾਂ ਅੰਦਰ ਲੇਸਮਾਤਰ ਵੀ ਹੰਕਾਰ ਨਹੀਂ ਸੀ। ਉਹ ਸਰਲ ਹਿਰਦੇ ਅਤੇ ਸਾਫ਼ਗੋਈ ਲਈ ਜਾਣਾ ਜਾਂਦੀ ਸੀ।’