ਸ਼ਿਮਲਾ ਸ਼ਹਿਰ ’ਚ ਤੇਂਦੂਏ ਨੇ ਪੰਜ ਸਾਲ ਦੀ ਬੱਚੀ ਨੂੰ ਮਾਰਿਆ

ਸ਼ਿਮਲਾ ਸ਼ਹਿਰ ’ਚ ਤੇਂਦੂਏ ਨੇ ਪੰਜ ਸਾਲ ਦੀ ਬੱਚੀ ਨੂੰ ਮਾਰਿਆ

ਸ਼ਿਮਲਾ:  ਸ਼ਹਿਰ ਵਿਚ ਪੰਜ ਸਾਲਾ ਬੱਚੀ ਨੂੰ ਤੇਂਦੂਏ ਨੇ ਮਾਰ ਦਿੱਤਾ। ਸ਼ਿਮਲਾ ਦੇ ਮੰਡਲ ਜੰਗਲਾਤ ਅਧਿਕਾਰੀ (ਜੰਗਲੀ ਜੀਵ) ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਬੱਚੀ ਨੂੰ ਤੇਂਦੂਆ ਵੀਰਵਾਰ ਸਵੇਰੇ 8.30 ਵਜੇ ਦੇ ਕਰੀਬ ਕਾਂਲੌਗ ਇਲਾਕੇ ਤੋਂ ਨੇੜਲੇ ਜੰਗਲੀ ਖੇਤਰ ਵਿੱਚ ਲੈ ਗਿਆ। ਡੀਐੱਫਓ ਨੇ ਕਿਹਾ ਕਿ ਉਸ ਦੀ ਲਾਸ਼ ਉਸ ਜਗ੍ਹਾ ਤੋਂ ਕਰੀਬ 200-250 ਮੀਟਰ ਦੀ ਦੂਰੀ ‘ਤੇ ਨਾਲੇ ਦੇ ਕੋਲ ਮਿਲੀ ਸੀ। ਮ੍ਰਿਤਕਾ ਦੇ ਪਿਤਾ ਮਨੋਜ ਬਿਹਾਰ ਦੇ ਰਹਿਣ ਵਾਲੇ ਹਨ।

India