ਜਾਣੋ ਦੇਸ਼ ‘ਚ ਹੁਣ ਕਿੰਨੇ ਰਹਿ ਗਏ ਕੋਰੋਨਾ ਦੇ ਸਰਗਰਮ ਮਾਮਲੇ, 113 ਕਰੋੜ ਤੋਂ ਪਾਰ ਪਹੁੰਚਿਆ ਕੋਰੋਨਾ ਦਾ ਟੀਕਾਕਰਨ

ਨਵੀਂ ਦਿੱਲੀ: ਦੇਸ਼ ’ਚ ਕੋਰੋਨਾ ਇਨਫੈਕਸ਼ਨ ਦੇ ਨਵੇਂ ਮਾਮਲਿਆਂ ’ਚ ਲਗਾਤਾਰ ਕਮੀ ਆ ਰਹੀ ਹੈ। 287 ਦਿਨਾਂ ’ਚ ਪਹਿਲੀ ਵਾਰ 24 ਘੰਟਿਆਂ ’ਚ ਸਭ ਤੋਂ ਘੱਟ 8,865 ਨਵੇਂ ਮਾਮਲੇ ਮਿਲੇ ਹਨ। ਇਸ ਦੌਰਾਨ 197 ਲੋਕਾਂ ਦੀ ਜਾਨ ਵੀ ਗਈ ਹੈ ਤੇ ਸਰਗਰਮ ਮਾਮਲੇ ਵੀ 3,303 ਘਟੇ ਹਨ। ਕੇਂਦਰੀ ਸਿਹਤ ਮੰਤਰਾਲਾ ਵੱਲੋਂ ਮੰਗਲਵਾਰ ਨੂੰ ਸਵੇਰੇ ਅੱਠ ਵਜੇ ਅਪਡੇਟ ਕੀਤੇ ਗਏ ਅੰਕੜਿਆਂ ਮੁਤਾਬਕ ਸਰਗਰਮ ਮਾਮਲੇ ਹੁਣ ਸਿਰਫ 1,30,793 ਰਹਿ ਗਏ ਹਨ ਜੋ 525 ਦਿਨਾਂ ’ਚ ਸਭ ਤੋਂ ਘੱਟ ਹਨ ਤੇ ਕੁਲ ਮਾਮਲਿਆਂ ਦਾ 0.38 ਫੀਸਦੀ ਹੈ। ਮੰਤਰਾਲੇ ਮੁਤਾਬਕ 197 ਮੌਤਾਂ ’ਚ 127 ਕੇਰਲ ਤੇ 19 ਮਹਾਰਾਸ਼ਟਰ ’ਚ ਹੋਈਆਂ ਹਨ। ਕੇਰਲ ’ਚ ਮੌਤ ਦੇ ਅੰਕੜੇ ਇਸ ਲਈ ਜ਼ਿਆਦਾ ਆ ਰਹੇ ਹਨ ਕਿਉਂਕਿ ਸੂਬਾ ਪਹਿਲਾਂ ਹੀ ਮੌਤਾਂ ਨੂੰ ਨਵੇਂ ਅੰਕੜਿਆਂ ’ਚ ਮਿਲਾ ਕੇ ਜਾਰੀ ਕਰ ਰਿਹਾ ਹੈ।

ਸ਼ਾਮ 6 ਵਜੇ ਤਕ ਦੇ ਅੰਕੜਿਆਂ ਦੇ ਮੁਤਾਬਕ ਹੁਣ ਤਕ ਕੋਰੋਨਾ ਰੋਕੂ ਵੈਕਸੀਨ ਦੀ ਕੁਲ 113,65 ਕਰੋੜ ਡੋਜ਼ ਲਾਈ ਗਈ ਹੈ। ਇਨ੍ਹਾਂ ’ਚ 75.70 ਕਰੋੜ ਪਹਿਲੀ ਤੇ 37.95 ਕਰੋੜ ਦੂਜੀ ਡੋਜ਼ ਸ਼ਾਮਲ ਹੈ।