ਹੈਮਰ ਮਿਜ਼ਾਇਲਾਂ ਨਾਲ ਲੈਸ ਹੋ ਕੇ ਹੋਰ ਤਾਕਤਵਰ ਹੋਵੇਗਾ ਤੇਜਸ ਜਹਾਜ਼, 70 ਕਿਲੋਮੀਟਰ ਦੂਰ ਬੰਕਰਾਂ ਨੂੰ ਕਰ ਦੇਵੇਗਾ ਤਬਾਹ

ਹੈਮਰ ਮਿਜ਼ਾਇਲਾਂ ਨਾਲ ਲੈਸ ਹੋ ਕੇ ਹੋਰ ਤਾਕਤਵਰ ਹੋਵੇਗਾ ਤੇਜਸ ਜਹਾਜ਼, 70 ਕਿਲੋਮੀਟਰ ਦੂਰ ਬੰਕਰਾਂ ਨੂੰ ਕਰ ਦੇਵੇਗਾ ਤਬਾਹ

ਨਵੀਂ ਦਿੱਲੀ : ਸਵਦੇਸ਼ੀ ਹਲਕੇ ਲੜਾਕੂ ਜਹਾਜ਼ ਤੇਜਸ ਦੀ ਸਮੱਰਥਾ ਨੂੰ ਹੋਰ ਵਧਾਉਣ ਲਈ ਭਾਰਤੀ ਹਵਾਈ ਫੌਜ ਨੇ ਫਰਾਂਸ ਤੋਂ ਹੈਮਰ (ਹਾਈਲੀ ਐਜਾਈਲ ਮਾਡਿਊਲਰ ਮਿਊਨਿਸ਼ਨ ਐਕਸਟੇਂਡੇਡ ਰੇਂਜ) ਮਿਜ਼ਾਈਲਾਂ ਦੀ ਖ਼ਰੀਦ ਦਾ ਆਰਡਰ ਦਿੱਤਾ ਹੈ। ਇਹ ਮਿਜ਼ਾਈਲਾਂ 70 ਕਿਲੋਮੀਟਰ ਤੋਂ ਜ਼ਿਆਦਾ ਦੀ ਦੂਰੀ ’ਤੇ ਕਿਸੇ ਵੀ ਜ਼ਮੀਨੀ ਟੀਚੇ ਨੂੰ ਨਿਸ਼ਾਨਾ ਬਣਾਉਣ ’ਚ ਸਮੱਰਥ ਹਨ। ਚੀਨ ਨਾਲ ਜਾਰੀ ਰੇੜਕੇ ਦਰਮਿਆਨ ਹਵਾਈ ਫੌਜ ਨੇ ਸਰਕਾਰ ਤੋਂ ਮਿਲੇ ਸੰਕਟਕਾਲੀਨ ਖਰੀਦ ਦੇ ਅਧਿਕਾਰ ਦੀ ਵਰਤੋਂ ਕਰਦੇ ਹੋਏ ਇਨ੍ਹਾਂ ਮਿਜ਼ਾਈਲਾਂ ਦਾ ਆਰਡਰ ਦਿੱਤਾ ਹੈ। ਭਾਰਤੀ ਹਵਾਈ ਫੌਜ ਨੇ ਹੈਮਰ ਮਿਜ਼ਾਈਲਾਂ ਦੀ ਪਹਿਲੀ ਖੇਪ ਰਾਫੇਲ ਜਹਾਜ਼ਾਂ ਲਈ ਉਸ ਸਮੇਂ ਹਾਸਲ ਕੀਤੀ ਸੀ ਜਦੋਂ ਫਰਾਂਸ ਨਾਲ ਇਸਦੀ ਸਪਲਾਈ ਸ਼ੁਰੂ ਹੋਈ ਸੀ। ਚੀਨ ਦੇ ਹਮਲਾਵਰ ਰੁਖ ਦੇ ਮੱਦੇਨਜ਼ਰ ਉਸ ਸਮੇਂ ਫਰਾਂਸ ਬੇਹੱਦ ਘੱਟ ਸਮੇਂ ’ਚ ਸਾਡੇ ਰਾਫੇਲ ਜਹਾਜ਼ਾਂ ਲਈ ਇਨ੍ਹਾਂ ਮਿਜ਼ਾਈਲਾਂ ਦੀ ਸਪਲਾਈ ਲਈ ਰਾਜ਼ੀ ਹੋ ਗਿਆ ਸੀ। ਫਰਾਂਸ ਨੇ ਇਨ੍ਹਾਂ ਨੂੰ ਆਪਣੀ ਹਵਾਈ ਫੌਜ ਤੇ ਜਲ ਫੌਜ ਲਈ ਡਿਜ਼ਾਈਨ ਕੀਤਾ ਸੀ।ਦੱਸਣਯੋਗ ਹੈ ਕਿ ਭਾਰਤੀ ਹਵਾਈ ਫੌਜ ’ਚ ਤੇਜਸ ਦੀ ਦੋ ਸਕੁਐਡਰਨ ਪਹਿਲਾਂ ਹੀ ਕੰਮ ਕਰ ਰਹੀ ਹੈ। ਤੇਜਸ ਨੂੰ ਜੇਐੱਫ-17 ਲੜਾਕੂ ਜਹਾਜ਼ ਤੋਂ ਕਿਤੇ ਜ਼ਿਆਦਾ ਸਮੱਰਥ ਮੰਨਿਆ ਜਾਂਦਾ ਹੈ। ਹੈਮਰ ਮਿਜ਼ਾਈਲਾਂ ਦੇ ਨਾਲ ਤੇਜਸ ਦੀ ਸਮੱਰਥਾ ਹੋ ਜ਼ਿਆਦਾ ਵੱਧ ਜਾਵੇਗੀ

Featured India