ਜਾਣੋ ਦਿਮਾਗ਼ ਨੂੰ ਸਿਹਤਮੰਦ ਰੱਖਣ ਲਈ ਕੀ ਖਾਈਏ ਤੇ ਕਿਹੜੀਆਂ ਚੀਜ਼ਾਂ ਤੋਂ ਕਰੀਏ ਪਰਹੇਜ਼

ਜਾਣੋ ਦਿਮਾਗ਼ ਨੂੰ ਸਿਹਤਮੰਦ ਰੱਖਣ ਲਈ ਕੀ ਖਾਈਏ ਤੇ ਕਿਹੜੀਆਂ ਚੀਜ਼ਾਂ ਤੋਂ ਕਰੀਏ ਪਰਹੇਜ਼

ਆਧੁਨਿਕ ਸਮੇਂ ‘ਚ ਲੋਕਾਂ ਦੀ ਜੀਵਨ ਸ਼ੈਲੀ ‘ਚ ਵੱਡੇ ਪੱਧਰ ‘ਤੇ ਬਦਲਾਅ ਆਇਆ ਹੈ। ਪ੍ਰਾਚੀਣ ਸਮੇਂ ‘ਚ ਲੋਕ ਕੰਮ ਅਤੇ ਸਮੇਂ ਨੂੰ ਲੈ ਕੇ ਪਾਬੰਦ ਰਹਿੰਦੇ ਸਨ। ਉਨ੍ਹਾਂ ਵਿਚ ਜ਼ਰਾ ਜਿੰਨਾ ਵੀ ਆਲਮ ਨਹੀਂ ਹੁੰਦਾ ਸੀ। ਇਸ ਦੇ ਲਈ ਲੋਕ ਉਨ੍ਹਾਂ ਦਿਨਾਂ ਵਿਚ ਹਮੇਸ਼ਾ ਸਿਹਤਮੰਦ ਰਹਿੰਦੇ ਸਨ। ਨਾਲ ਹੀ ਉਨ੍ਹਾਂ ਦੀ ਉਮਰ ਵੀ ਲੰਬੀ ਹੁੰਦੀ ਸੀ। ਉੱਥੇ ਹੀ ਅੱਜਕਲ੍ਹ ਲੋਕ ਸਿਹਤ ਪ੍ਰਤੀ ਚੌਕਸ ਨਹੀਂ ਹਨ। ਕੋਰੋਨਾ ਮਹਾਮਾਰੀ ਤੋਂ ਪਹਿਲਾਂ ਲੋਕ ਸਿਹਤ ਪ੍ਰਤੀ ਕਾਫੀ ਲਾਪਰਵਾਹ ਸਨ। ਮੌਜੂਦਾ ਸਮੇਂ ਕੋਰੋਨਾ ਮਹਾਮਾਰੀ ਦੇ ਮਾੜੇ ਨਤੀਜਿਆਂ ਕਾਰਨ ਲੋਕਾਂ ‘ਚ ਸਿਹਤ ਪ੍ਰਤੀ ਜਾਗਰੂਕਤਾ ਵਧੀ ਹੈ। ਇਸ ਦੇ ਬਾਵਜੂਦ ਲੋਕ ਤਣਾਅ ਭਰੀ ਜ਼ਿੰਦਗੀ ਜਿਊਣ ਦੇ ਆਦੀ ਹਨ। ਇਸ ਵਿਚ ਦੋ ਰਾਇ ਨਹੀਂ ਹੈ ਕਿ ਕੋਰੋਨਾ ਮਹਾਮਾਰੀ ਕਾਰਨ ਆਮ ਜਨਜੀਵਨ ‘ਤੇ ਵੱਡੇ ਪੱਧਰ ‘ਤੇ ਅਸਰ ਪਿਆ ਹੈ। ਖਾਸਕਰ ਲਾਕਡਾਊਨ ‘ਚ ਜੌਬ ਖੁੱਸਣ ਤੇ ਕੋਰੋਨਾ ਇਨਫੈਕਟਿਡ ਹੋਣ ਕਾਰਨ ਲੋਕਾਂ ਦੀ ਮਾਨਸਿਕ ਸਿਹਤ ‘ਤੇ ਉਲਟ ਅਸਰ ਪਿਆ ਹੈ। ਮਾਹਿਰਾਂ ਦੀ ਮੰਨੀਏ ਤਾਂ ਲੋਕਾਂ ਦੀ ਸਹਿਨ-ਸ਼ਕਤੀ ‘ਚ ਅਸਮਾਨਤਾਵਾਂ ਹਨ। ਕੁਝ ਲੋਕ ਬੁਰੇ ਸਮੇਂ ਦਾ ਸਾਹਮਣਾ ਨਿਡਰ ਹੋ ਕੇ ਕਰਦੇ ਹਨ ਤਾਂ ਕੁਝ ਲੋਕ ਕਾਫੀ ਘਬਰਾ ਜਾਂਦੇ ਹਨ। ਇਸ ਨਾਲ ਉਨ੍ਹਾਂ ਦੀ ਮਾਨਸਿਕ ਸਿਹਤ ‘ਤੇ ਬੁਰਾ ਅਸਰ ਪੈਂਦਾ ਹੈ। ਅਜਿਹੀ ਸਥਿਤੀ ‘ਚ ਵਿਅਕਤੀ ਤਣਾਅ, ਬ੍ਰੇਨ ਫੌਗ, ਮਨੋ-ਭਰਮ ਆਦਿ ਚੀਜ਼ਾਂ ਦੇ ਸ਼ਿਕਾਰ ਹੋ ਜਾਂਦੇ ਹਨ। ਇਨ੍ਹਾਂ ਬਿਮਾਰੀਆਂ ਤੋਂ ਬਚਾਅ ਲਈ ਦਿਮਾਗ਼ ਦਾ ਸਿਹਤਮੰਦ ਰਹਿਣਾ ਲਾਜ਼ਮੀ ਹੈ। ਇਸ ਦੇ ਲਈ ਡਾਈਟ ‘ਤੇ ਨਜ਼ਰ ਰੱਖਣੀ ਚਾਹੀਦੀ ਹੈ। ਡਾਕਟਰ ਵੀ ਦਿਮਾਗ਼ ਨੂੰ ਸਿਹਤਮੰਦ ਰੱਖਣ ਲਈ ਕੁਝ ਚੀਜ਼ਾਂ ਨੂੰ ਨਾ ਖਾਣ ਦੀ ਸਲਾਹ ਦਿੰਦੇ ਹਨ। ਆਓ ਜਾਣਦੇ ਹਾਂ ਕਿ ਦਿਮਾਗ਼ ਨੂੰ ਸਿਹਤਮੰਦ ਰੱਖਣ ਲਈ ਕੀ ਖਾਈਏ ਤੇ ਕਿਹੜੀਆਂ ਚੀਜ਼ਾਂ ਤੋਂ ਪਰਹੇਜ਼ ਕਰੀਏ

ਸੀ-ਫੂਡ ‘ਚ ਓਮੇਗਾ-3 ਫੈਟੀ ਐਸਿਡ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ। ਦਿਮਾਗ਼ ਨੂੰ ਸਿਹਤਮੰਦ ਰੱਖਣ ‘ਚ ਓਮੇਗਾ-3 ਫੈਟੀ ਐਸਿਡ ਅਹਿਮ ਭੂਮਿਕਾ ਨਿਭਾਉਂਦਾ ਹੈ। ਇਸ ਦੇ ਲਈ ਓਮੇਗਾ-3 ਫੈਟੀ ਐਸਿਡ ਨੂੰ ਜ਼ਰੂਰੀ ਪੋਸ਼ਕ ਤੱਤ ਮੰਨਿਆ ਜਾਂਦਾ ਹੈ। ਇਕ ਖੋਜ ਵਿਚ ਖੁਲਾਸਾ ਹੋਇਆ ਹੈ ਕਿ ਓਮੇਗਾ-3 ਫੈਟੀ ਐਸਿਡ ਦੇ ਸੇਵਨ ਨਾਲ ਬ੍ਰੇਨ ਡਿਸਆਰਡਰ ਦਾ ਖ਼ਤਰਾ ਕਾਫੀ ਘੱਟ ਜਾਂਦਾ ਹੈ। ਇਸ ਦੇ ਲਈ ਡਾਈਟ ‘ਚ ਸੀ-ਫੂਡ ਨੂੰ ਜ਼ਰੂਰ ਸ਼ਾਮਲ ਕਰੋ।

ਅਖਰੋਟ ਖਾਓ

ਡਾਕਟਰ ਹਮੇਸ਼ਾ ਸਿਹਤਮੰਦ ਰਹਿਣ ਲਈ ਨੱਟ ਅਤੇ ਸੀਡ (ਸੁੱਕੇ ਮੇਵੇ ਤੇ ਬੀਜ) ਖਾਣ ਦੀ ਸਲਾਹ ਦਿੰਦੇ ਹਨ। ਇਨ੍ਹਾਂ ਵਿਚ ਪ੍ਰੋਟੀਨ ਭਰਪੂਰਪ ਮਾਤਰਾ ‘ਚ ਪਾਇਆ ਜਾਂਦਾ ਹੈ। ਕਈ ਖੋਜਾਂ ‘ਚ ਦਾਅਵਾ ਕੀਤਾ ਗਿਆ ਹੈ ਕਿ ਅਖਰੋਟ ਦੇ ਖਾਣੇ ਨਾਲ ਦਿਮਾਗ਼ ਤੰਦਰੁਸਤ ਰਹਿੰਦਾ ਹੈ। ਨਾਲ ਹੀ ਯਾਦ ਸ਼ਕਤੀ ਵਧਦੀ ਹੈ ਤੇ ਦਿਮਾਗ਼ ਨੂੰ ਸੁਚਾਰੂ ਰੂਪ ‘ਚ ਕੰਮ ਕਰਨ ਵਿਚ ਮਦਦ ਮਿਲਦੀ ਹੈ। ਇਸ ਦੇ ਲਈ ਰੋਜ਼ਾਨਾ ਇਕ ਮੁੱਠੀ ਅਖਰੋਟ ਦਾ ਸੇਵਨ ਜ਼ਰੂਰ ਕਰੋ। ਇਸ ਤੋਂ ਇਲਾਵਾ ਸੁੱਕੇ ਮੇਵੇ ਤੇ ਬੀਜ ਦਾ ਵੀ ਸੇਵਨ ਕਰ ਸਕਦੇ ਹੋ। ਤੁਸੀਂ ਆਪਣੀ ਡਾਈਟ ‘ਚ ਬੇਰੀਜ਼ ਨੂੰ ਵੀ ਸ਼ਾਮਲ ਕਰ ਸਕਦੇ ਹੋ।

ਕਿਹੜੀਆਂ ਚੀਜ਼ਾਂ ਤੋਂ ਕਰੋ ਪਰਹੇਜ਼

ਹੈਲਥ ਐਕਸਪਰਟਸ ਦੀ ਮੰਨੀਏ ਤਾਂ ਸ਼ਰਾਬ, ਸਮੋਕਿੰਗ, ਬੀਅਰ, ਪੈਕੇਟ ਬੰਦ ਖਾਣ-ਪੀਣ ਦੀਆਂ ਚੀਜ਼ਾਂ, ਲੰਬੇ ਸਮੇਂ ਤੋਂ ਫਰਿੱਜ ‘ਚ ਸਟੋਰ ਕੀਤਾ ਰੈੱਡ ਮੀਟ, ਮੱਛੀ ਆਦਿ ਚੀਜ਼ਾਂ ਤੋਂ ਪਰਹੇਜ਼ ਕਰੋ। ਨਾਲ ਹੀ ਖਾਣੇ ‘ਚ ਲੂਣ ਦੀ ਸੀਮਤ ਮਾਤਰਾ ‘ਚ ਸੇਵਨ ਕਰੋ।

Featured Health Lifestyle