ਕੀ ਲਿਵਰ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ ਕੋਰੋਨਾ ? ਜਾਣੋ ਕਿਵੇਂ ਰੱਖੀਏ ਸੁਰੱਖਿਅਤ

ਕੀ ਲਿਵਰ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ ਕੋਰੋਨਾ ? ਜਾਣੋ ਕਿਵੇਂ ਰੱਖੀਏ ਸੁਰੱਖਿਅਤ

 Covid-19 & Liver : ਦੁਨੀਆ ਭਰ ‘ਚ ਕੋਰੋਨਾ ਵਾਇਰਸ ਮਹਾਮਾਰੀ ਦੇ ਪ੍ਰਕੋਪ ਨੂੰ ਲਗਪਗ ਦੋ ਸਾਲ ਹੋਣ ਵਾਲੇ ਹਨ। ਇਸ ਦੌਰਾਨ ਭਾਰਤ ਨੇ ਕੋਵਿਡ-19 ਦੀਆਂ ਦੋ ਲਹਿਰਾਂ ਝੱਲੀਆਂ ਹਨ। ਖਾਸਤੌਰ ‘ਤੇ ਦੂਸਰੀ ਲਹਿਰ ‘ਚ ਸਾਫ਼ ਹੋ ਗਿਆ ਹੈ ਕਿ ਕੋਰੋਨਾ ਵਾਇਰਸ ਕਿਵੇਂ ਅਤੇ ਕਿਸ ਤੇਜ਼ੀ ਨਾਲ ਸਾਡੇ ਸਾਰਿਆਂ ਦੀ ਜ਼ਿੰਦਗੀ ਬਦਲ ਸਕਦਾ ਹੈ। ਇਸ ਪੂਰੇ ਸਮੇਂ ਕੋਰੋਨਾ ਵਾਇਰਸ ਨਾਲ ਜੁੜੀਆਂ ਕਈ ਤਰ੍ਹਾਂ ਦੀਆਂ ਨਵੀਆਂ ਜਾਣਕਾਰੀਆਂ ਸਾਹਮਣੇ ਆਈਆਂ ਹਨ ਤੇ ਹਾਲੇ ਵੀ ਲਗਾਤਾਰ ਆ ਰਹੀਆਂ ਹਨ। ਹਾਲਾਂਕਿ, ਇਕ ਗੱਲ ਸਾਫ਼ ਹੋ ਗਈ ਹੈ ਕਿ ਕੋਰੋਨਾ ਵਾਇਰਸ ਦਿਲ, ਕਿਡਨੀ, ਇੰਟੈਸਟਾਈਨ ਤੇ ਲਿਵਰ ‘ਤੇ ਵੀ ਹਮਲਾ ਕਰਦਾ ਹੈ ਤੇ ਉਨ੍ਹਾਂ ਨੂੰ ਵੀ ਗੰਭੀਰ ਨੁਕਸਾਨ ਪਹੁੰਚਾ ਸਕਦਾ ਹੈ। ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਹੋਣ ਵਾਲੇ ਵਾਇਰਲ ਨਿਮੋਨੀਆ ਨਾਲ ਮਰੀਜ਼ ‘ਚ ਦੂਸਰੇ ਇਨਫੈਕਸ਼ਨ ਹੋਣ ਦਾ ਖ਼ਤਰਾ ਵਧ ਜਾਂਦਾ ਹੈ।

ਕੋਵਿਡ-19 ਤੋਂ ਲਿਵਰ ਨੂੰ ਕੀ ਖ਼ਤਰਾ

ਕੋਵਿਡ ਹੁਣ ਸਿਰਫ਼ ਬੁਖ਼ਾਰ, ਗਲ਼ੇ ‘ਚ ਖਰਾਸ਼ ਜਾਂ ਨਿਮੋਨੀਆ (ਇਨ੍ਹਾਂ ਸਾਰੀਆਂ ਸਮੱਸਿਆਵਾਂ ਦੀ ਵਜ੍ਹਾ ਨਾਲ ਸਾਹ ਲੈਣ ‘ਚ ਸਮੱਸਿਆ ਹੁੰਦੀ ਸੀ) ਤਕ ਹੀ ਸੀਮਤ ਨਹੀਂ ਰਹਿ ਗਿਆ ਹੈ, ਇਹ ਹੁਣ ਸਰੀਰ ਦੇ ਹੋਰ ਅੰਗਾਂ ਨੂੰ ਵੀ ਪ੍ਰਭਾਵਿਤ ਕਰਨ ਲੱਗਾ ਹੈ। ਅੱਜ ਅਸੀਂ ਲਿਵਰ ਨਾਲ ਸੰਬੰਧਤ ਬਿਮਾਰੀਆਂ ‘ਤੇ ਨਜ਼ਰ ਮਾਰਾਂਗੇ ਜਿਵੇਂ ਪੀਲੀਆ, ਪੈਨਕ੍ਰਿਆਟਿਸ, ਪਹਿਲਾਂ ਤੋਂ ਮੌਜੂਦਾ ਪੁਰਾਣੀਆਂ ਲਿਵਰ ਦੀਆਂ ਬਿਮਾਰੀਆਂ ਦਾ ਵਿਗੜਨਾ ਤੇ ਪਿੱਤ ਸਬੰਧੀ ਕੋਲੇਜਨੋਪੈਥੀ ਦਾ ਹੋਣਾ ਆਦਿ। ਗਤੀਹੀਣ ਲਾਈਫਸਟਾਈਲ, ਮੋਟਾਪਾ, ਡਾਇਬਟੀਜ਼ ਨਾਲ ਐਕਿਊਟ ਡੈਮੇਜ ਹੁੰਦਾ ਹੈ ਤੇ ਲੰਬੇ ਸਮੇਂ ਤਕ ਲਈ ਹੋਰ ਜ਼ਿਆਦਾ ਗੰਭੀਰ ਸਮੱਸਿਆਵਾਂ ਹੁੰਦੀਆਂ ਹਨ।

ਲਿਵਰ ਨੂੰ ਨੁਕਸਾਨ ਹੋਣ ਤੋਂ ਕਿਵੇਂ ਬਚਾਇਆ ਜਾ ਸਕਦੈ?

ਗੁਰੂਗ੍ਰਾਮ ਦੇ ਪਾਰਸ ਹੌਸਪਿਟਲ ਦੇ ਗੈਸਟ੍ਰੋਐਂਟਰੋਲੌਜੀ ਡਾ. ਅਮਿਤ ਮਿੱਤਲ ਨੇ ਲਿਵਰ ਨਾਲ ਸੰਬੰਧਤ ਸਮੱਸਿਆਵਾਂ ਤੋਂ ਬਚਣ ਦੇ ਕੁਝ ਸੁਝਾਅ ਦਿੱਤੇ ਹਨ?

1. ਹੱਥ ਦੀ ਸਾਫ਼-ਸਫ਼ਾਈ ਤੇ ਸੋਸ਼ਲ ਡਿਸਟੈਂਸਿੰਗ ਬਣਾਈ ਰੱਖੋ।

2. ਮੋਟਾਪਾ ਤੇ ਜ਼ਿਆਦਾ ਵਜ਼ਨ ਵਾਲੀ ਸਥਿਤੀ ਕ੍ਰੋਨਿਕ ਇਨਫਲੇਮੇਟਰੀ ਦੀ ਸਥਿਤੀ ਨਾਲ ਜੁੜੀ ਹੁੰਦੀ ਹੈ। ਇਹ ਦੱਸਦੀ ਹੈ ਕਿ ਅੱਗੇ ਚੱਲ ਕੇ ਕੌਂਪਲੀਕੇਸ਼ਨ ਵਧ ਸਕਦੇ ਹਨ।

3. ਟਰਾਂਸਮਿਸ਼ਨ ਤੋਂ ਬਚਣ ਲਈ ਕ੍ਰੋਨਿਕ ਲਿਵਰ ਦੀਆਂ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਦੀ ਨਿਯਮਤ ਦੇਖਭਾਲ ਲਈ ਟੈਲੀਮੈਡੀਸਿਨ ਸਰਵਿਸ ਨੂੰ ਇਸਤੇਮਾਲ ਕਰਨ ਦੀ ਹਦਾਇਤ ਦਿੱਤੀ ਗਈ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਟੈਲੀਮੈਡੀਸਿਨ ਕ੍ਰੋਨਿਕ ਲਿਵਰ ਦੀਆਂ ਬਿਮਾਰੀਆਂ ਦੇ ਮਰੀਜ਼ਾਂ ਲਈ ਟੈਰਟੀਅਰੀ ਕੇਅਰ ਤਕ ਉਨ੍ਹਾਂ ਦੀ ਪਹੁੰਚ ਵਧਾਉਣ ਨਾਲ ਉਨ੍ਹਾਂ ਦੀ ਹਾਲਤ ‘ਚ ਸੁਧਾਰ ਕਰਦਾ ਹੈ।

4. ਇਲੈਕਟਿਵ ਐਂਡੋਸਕੋਪਿਕ ਪ੍ਰਕਿਰਿਆਵਾਂ ‘ਚ ਦੇਰ।

5. ਜਿਨ੍ਹਾਂ ਮਰੀਜ਼ਾਂ ਦੀ ਬਿਮਾਰੀ ਸਟੇਬਲ ਹੈ ਤੇ ਕੋਵਿਡ-19 ਇਨਫੈਕਸ਼ਨ ਦੀ ਸੰਭਾਵਨਾ ਨਹੀਂ ਹੈ, ਉਨ੍ਹਾਂ ਨੂੰ ਨਿਰਧਾਰਤ ਦਵਾਈ ਦਾ ਸੇਵਨ ਕਰਦੇ ਰਹਿਣਾ ਚਾਹੀਦਾ ਹੈ।

6. ਗਲੂਕੋਕੋਰਟਿਕੋਇਡਸ ਦੇ ਮਰੀਜ਼ਾਂ ਲਈ ਥੈਰੇਪੀ ਨੂੰ ਅਚਾਨਕ ਬੰਦ ਨਹੀਂ ਕਰਨਾ ਚਾਹੀਦਾ, ਪਰ ਅੰਡਰਲਾਇੰਗ ਬਿਮਾਰੀ ਨੂੰ ਕੰਟਰੋਲ ਕਰਨ ਲਈ ਜਿੰਨਾ ਘੱਟ ਸੰਭਵ ਹੋ ਸਕੇ, ਓਨੀ ਘੱਟ ਡੋਜ਼ ਦੀ ਵਰਤੋਂ ਕਰਨੀ ਚਾਹੀਦੀ ਹੈ, ਫਿਰ ਕੋਵਿਡ-19 ਜੋਖ਼ਮ ਜਾਂ ਇਨਫੈਕਸ਼ਨ ਦੀ ਸੂਰਤ ਚਾਹੇ ਜੋ ਵੀ ਹੋਵੇ।

7. ਕਿਉਂਕਿ ਹੌਸਪਿਟਲ ਤੇ ਐਂਡੋਸਕੋਪੀ ਸੈਂਟਰ ਆਮ ਵਾਂਗ ਕੰਮ ਕਰਦੇ ਹਨ, ਇਸ ਲਈ ਬਦਲਵੀਆਂ ਪ੍ਰਕਿਰਿਆਵਾਂ ਲਈ ਨਿਰਧਾਰਤ ਮਰੀਜ਼ਾਂ ‘ਤੇ ਵਿਚਾਰ ਕਰਨ ਤੋਂ ਪਹਿਲਾਂ ਸਿਰੋਸਿਸ ਤੇ ਹਾਲ ਦੀ ਵੈਰੀਕੇਲ ਬਲੀਡਿੰਗ ਜਾਂ ਐਂਡੋਸਕੋਪਿਕ ਵੈਰੀਕਾਜ਼ ਲਿਗੇਸ਼ਨ ਵਾਲੇ ਮਰੀਜ਼ਾਂ ਨੂੰ ਤਰਜੀਹ ਦਿੱਤੀ ਜਾਂਦੀ ਹੈ।

ਡਾਇਬਟੀਜ਼ ਤੇ ਮੋਟਾਪਾ ਵੀ ਲਿਵਰ ਦੇ ਫੰਕਸ਼ਨ ਦੇ ਕੰਮਕਾਜ ਨੂੰ ਪ੍ਰਭਾਵਿਤ ਕਰ ਸਕਦੇ ਹਨ ਜਿਸ ਦੇ ਨਤੀਜੇ ਵਜੋਂ ਐਮਰਜੈਂਸੀ ਹਾਲਾਤ ‘ਚ ਕੌਂਪਲੀਕੇਸ਼ਨ ਹੋ ਸਕਦੇ ਹਨ। SARS-CoV-2 ਇਨਫੈਕਸ਼ਨ ਨਾਲ ਜੁੜੀ ਫਿਜੀਓਪੈਥੋਲੌਜੀ ਨੂੰ ਸਮਝਣ ਲਈ ਲਿਵਰ ਦੀ ਬਿਮਾਰੀ ਦੇ ਮਰੀਜ਼ਾਂ ਦੀ ਸਖ਼ਤ ਨਿਗਰਾਨੀ ਜ਼ਰੂਰੀ ਹੈ।

Featured Health Lifestyle