ਸ਼ਨੀ ਮੱਸਿਆ ਨੂੰ ਲੱਗ ਰਿਹੈ ਸਾਲ ਦਾ ਆਖਰੀ ਗ੍ਰਹਿਣ, ਇਨ੍ਹਾਂ ਰਾਸ਼ੀਆਂ ਨੂੰ ਵਰਤਣੀ ਪਵੇਗੀ ਸਾਵਧਾਨੀ

ਸੂਰਜ ਗ੍ਰਹਿਣ ਨੂੰ ਜੋਤਿਸ਼ ਸ਼ਾਸਤਰ ‘ਚ ਇਕ ਮਹੱਤਵਪੂਰਨ ਖਗੋਲੀ ਘਟਨਾ ਮੰਨਿਆ ਗਿਆ ਹੈ। ਸੂਰਜ ਗ੍ਰਹਿਣ ਵੇਲੇ ਸੂਰਜ ਪੀੜਤ ਹੋ ਜਾਂਦੇ ਹਨ ਜਿਸ ਕਾਰਨ ਸੂਰਜ ਦੀ ਸ਼ੁੱਭਤਾ ‘ਚ ਕਮੀ ਆ ਜਾਂਦੀ ਹੈ। ਜੋਤਿਸ਼ ਸ਼ਾਸਤਰ ‘ਚ ਸੂਰਜ ਨੂੰ ਗ੍ਰਹਿਆਂ ਨੂੰ ਰਾਜਾ ਮੰਨਿਆ ਗਿਆ ਹੈ। ਇਸ ਦੇ ਨਾਲ ਹੀ ਸੂਰਜ ਦਾ ਸੰਬੰਧ ਆਤਮਾ, ਪਿਤਾ ਤੇ ਉੱਚ ਅਹੁਦੇ ਨਾਲ ਵੀ ਹੈ।

19 ਨਵੰਬਰ ਨੂੰ ਚੰਦਰ ਗ੍ਰਹਿਣ ਲੱਗਾ। ਇਸ ਤੋਂ 15 ਦਿਨਾਂ ਬਾਅਦ ਯਾਨੀ 4 ਦਸੰਬਰ 2021 ਨੂੰ ਸੂਰਜ ਗ੍ਰਹਿਣ ਲੱਗਣ ਜਾ ਰਿਹਾ ਹੈ। ਇਹ ਸੂਰਜ ਗ੍ਰਹਿਣ ਸਾਲ 2021 ਦਾ ਆਖਰੀ ਗ੍ਰਹਿਣ ਹੈ। ਪੰਚਾਂਗ ਅਨੁਸਾਰ 4 ਦਸੰਬਰ 2021, ਸ਼ਨਿਚਰਵਾਰ ਨੂੰ ਮਾਰਗਸ਼ੀਰਸ਼ ਮੱਸਿਆ ਦੀ ਕ੍ਰਿਸ਼ਨ ਪੱਖ ਦੀ ਮੱਸਿਆ ਦੀ ਤਿਥੀ ਨੂੰ ਲੱਗੇਗਾ। ਇਹ ਦਿਨ ਸ਼ਨੀ ਦੇਵ ਨੂੰ ਸਮਰਪਿਤ ਹੁੰਦਾ ਹੈ। ਸ਼ਾਸਤਰਾਂ ਅਨੁਸਾਰ ਸੂਰਜ ਦੇਵ, ਸ਼ਨੀ ਦੇਵ ਦੇ ਪਿਤਾ ਹਨ। ਸ਼ਨੀ ਤੇ ਸੂਰਜ ਨਾਲ ਜੁੜੀਆਂ ਰਾਸ਼ੀਆਂ ਨੂੰ ਇਸ ਦਿਨ ਖਾਸ ਸਾਵਧਾਨੀ ਵਰਤਣੀ ਪਵੇਗੀ

ਸਿੰਘ ਰਾਸ਼ੀਫਲ (Leo Horoscope) : ਸੂਰਜ ਗ੍ਰਹਿਣ ਦੌਰਾਨ ਸਿੰਘ ਰਾਸ਼ੀ ਵਾਲਿਆਂ ਨੂੰ ਸਿਹਤ ਦਾ ਧਿਆਨ ਰੱਖਣਾ ਪਵੇਗਾ। ਸੂਰਜ ਦੇਵ ਸਿੰਘ ਰਾਸ਼ੀ ਦੇ ਸਵਾਮੀ ਹਨ। ਵਾਹਨ ਆਦਿ ਦੀ ਵਰਤੋਂ ‘ਚ ਸਾਵਧਾਨੀ ਵਰਤਣੀ ਪਵੇਗੀ। ਬਾਣੀ ‘ਤੇ ਸੰਜਮ ਰੱਖਿਓ। ਇਸ ਨਾਲ ਬਣੇ ਬਣਾਏ ਕੰਮ ਵਿਗੜ ਵੀ ਸਕਦੇ ਹਨ।

ਮਕਰ ਰਾਸ਼ੀਫਲ (Capricorn Horoscope) : ਮਕਰ ਰਾਸ਼ੀ ਦੇ ਸਵਾਮੀ ਸ਼ਨੀ ਦੇਵ ਹਨ। ਮੌਜੂਦਾ ਸਮੇਂ ਸ਼ਨੀ ਦੇਵ ਤੁਹਾਡੀ ਹੀ ਰਾਸ਼ੀ ‘ਚ ਬਿਰਾਜਮਾਨ ਹਨ। ਸ਼ਨੀ ਦੀ ਸਾੜ੍ਹਸਤੀ ਵੀ ਤੁਹਾਡੀ ਰਾਸ਼ੀ ‘ਤੇ ਚੱਲ ਰਹੀ ਹੈ। ਇਸ ਦਿਨ ਧਨ, ਸਿਹਤ ਤੇ ਵਿਆਹੁਤਾ ਜੀਵਨ ਨੂੰ ਲੈ ਕੇ ਗੰਭੀਰ ਰਹੋ। ਤਣਾਅ ਤੇ ਵਿਵਾਦ ਦੀ ਸਥਿਤੀ ਨਾ ਬਣੇ।

ਕੁੰਭ ਰਾਸ਼ੀਫਲ (Aquarius Horoscope) : ਸ਼ਨੀ ਦੇਵ ਕੁੰਭ ਰਾਸ਼ੀ ਦੇ ਵੀ ਸਵਾਮੀ ਹਨ। ਕੁੰਭ ਰਾਸ਼ੀ ‘ਤੇ ਸ਼ਨੀ ਦੀ ਸਾੜ੍ਹਸਤੀ ਚੱਲ ਰਹੀ ਹੈ। ਕੁੰਭ ਰਾਸ਼ੀ ਵਾਲਿਆਂ ਨੂੰ ਸਿਹਤ ਦਾ ਧਿਆਨ ਰੱਖਣਾ ਪਵੇਗਾ। ਦੁਸ਼ਮਣ ਸਰਗਰਮ ਰਹਿਣਗੇ। ਆਪਮੀਆਂ ਯੋਜਨਾਵਾਂ ਨੂੰ ਲੈ ਕੇ ਚੌਕਸ ਰਹੋ। ਕਰਜ਼ ਦੇਣ ਤੇ ਲੈਣ ਦੀ ਸਥਿਤੀ ਤੋਂ ਬਚੋ।