ਪੁਲਵਾਮਾ ਮੁਕਾਬਲੇ ‘ਚ JeM ਕਮਾਂਡਰ ਯਾਸਿਰ ਸਣੇ ਦੋ ਅੱਤਵਾਦੀ ਢੇਰ

ਪੁਲਵਾਮਾ ਮੁਕਾਬਲੇ ‘ਚ JeM ਕਮਾਂਡਰ ਯਾਸਿਰ ਸਣੇ ਦੋ ਅੱਤਵਾਦੀ ਢੇਰ

ਸ਼੍ਰੀਨਗਰ : ਪੁਲਵਾਮਾ ਜ਼ਿਲ੍ਹੇ ਦੇ ਕਸਬਾਯਾਰ ਇਲਾਕੇ ‘ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਚੱਲ ਰਹੇ ਮੁਕਾਬਲੇ ‘ਚ ਦੋ ਅੱਤਵਾਦੀ ਮਾਰੇ ਗਏ ਹਨ। ਦੋਵੇਂ ਅੱਤਵਾਦੀਆਂ ਦੇ ਮਾਰੇ ਜਾਣ ਦੀ ਪੁਸ਼ਟੀ ਕਰਦੇ ਹੋਏ ਆਈਜੀ ਕਸ਼ਮੀਰ ਵਿਜੇ ਕੁਮਾਰ ਨੇ ਦੱਸਿਆ ਕਿ ਮਾਰੇ ਗਏ ਅੱਤਵਾਦੀਆਂ ‘ਚ ਜੈਸ਼-ਏ-ਮੁਹੰਮਦ ਅੱਤਵਾਦੀ ਸੰਗਠਨ ਦਾ ਕਮਾਂਡਰ ਯਾਸਿਰ ਪਰੇ, ਜਦਕਿ ਦੂਜਾ ਪਾਕਿਸਤਾਨੀ ਅੱਤਵਾਦੀ ਫਰਕਾਨ ਸ਼ਾਮਲ ਸੀ। ਦੋਵਾਂ ਅੱਤਵਾਦੀਆਂ ਦੇ ਮਾਰੇ ਜਾਣ ‘ਤੇ ਸੁਰੱਖਿਆ ਬਲਾਂ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵਾਂ ਬਦਨਾਮ ਅੱਤਵਾਦੀਆਂ ਦੀ ਭਾਲ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਸੀ। ਆਈਜੀ ਕਸ਼ਮੀਰ ਨੇ ਦੱਸਿਆ ਕਿ ਯਾਸਿਰ ਆਈਈਡੀ ਮਾਹਿਰ ਸੀ। ਉਹ ਕਸ਼ਮੀਰ ਵਿਚ ਅਪਰਾਧਾਂ ਨੂੰ ਅੰਜ਼ਾਮ ਦੇਣ ਲਈ ਕਈ ਵਾਰ ਆਈਈਡੀ ਉਸ ਦੀ ਮੌਤ ਨਾਲ ਕਸ਼ਮੀਰ ‘ਚ ਸਰਗਰਮ ਜੈਸ਼-ਏ-ਮੁਹੰਮਦ ਅੱਤਵਾਦੀ ਸੰਗਠਨ ਨੂੰ ਕਾਫੀ ਨੁਕਸਾਨ ਹੋਇਆ ਹੈ।

ਜਾਣਕਾਰੀ ਅਨੁਸਾਰ ਪੁਲਿਸ ਨੂੰ ਅੱਜ ਸਵੇਰੇ ਜ਼ਿਲ੍ਹਾ ਪੁਲਵਾਮਾ ਦੇ ਰਾਜਪੋਰਾ ਇਲਾਕੇ ਦੇ ਕਸਬਾਯਾਰ ਇਲਾਕੇ ਵਿਚ ਦੋ ਅੱਤਵਾਦੀਆਂ ਦੇ ਨਜ਼ਰ ਆਉਣ ਦੀ ਜਾਣਕਾਰੀ ਮਿਲੀ ਸੀ। ਫੌਜ ਤੇ ਸੀਆਰਪੀਐੱਫ ਦੀ ਸੰਯੁਕਤ ਟੀਮ ਦੇ ਨਾਲ ਐੱਸਓਜੀ ਦੇ ਜਵਾਨ ਇਲਾਕੇ ਵਿਚ ਪਹੁੰਚੇ ਤੇ ਘੇਰਾਬੰਦੀ ਤੋਂ ਬਾਅਦ ਅੱਤਵਾਦੀਆਂ ਦੀ ਭਾਲ ਸ਼ੁਰੂ ਕਰ ਦਿੱਤੀ। ਸੁਰੱਖਿਆ ਕਰਮਚਾਰੀ ਜਿਵੇਂ ਹੀ ਅੱਤਵਾਦੀ ਲੁਕੇ ਹੋਏ ਟਿਕਾਣੇ ਦੇ ਨੇੜੇ ਪਹੁੰਚੇ ਤਾਂ ਗੋਲੀਬਾਰੀ ਸ਼ੁਰੂ ਹੋ ਗਈ।

ਸੁਰੱਖਿਆ ਬਲਾਂ ਨੇ ਤੁਰੰਤ ਆਪਣੀ ਸਥਿਤੀ ਸੰਭਾਲਦੇ ਹੋਏ ਪਹਿਲਾਂ ਅੱਤਵਾਦੀਆਂ ਨੂੰ ਹਥਿਆਰ ਸੁੱਟਣ ਲਈ ਕਿਹਾ ਪਰ ਜਦੋਂ ਉਹ ਨਾ ਮੰਨੇ ਤਾਂ ਉਨ੍ਹਾਂ ਨੇ ਵੀ ਜਵਾਬੀ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਸੁਰੱਖਿਆ ਕਰਮੀਆਂ ਦੀ ਇੱਕ ਹੋਰ ਟੀਮ ਨੇ ਆਸ-ਪਾਸ ਰਹਿੰਦੇ ਆਮ ਲੋਕਾਂ ਨੂੰ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ। ਜਦੋਂ ਅੱਤਵਾਦੀਆਂ ਨੇ ਵਾਰ-ਵਾਰ ਬੇਨਤੀ ਕਰਨ ਦੇ ਬਾਵਜੂਦ ਹਥਿਆਰ ਨਹੀਂ ਸੁੱਟੇ ਤਾਂ ਸੁਰੱਖਿਆ ਬਲਾਂ ਨੇ ਭਾਰੀ ਹਥਿਆਰਾਂ ਦੀ ਵਰਤੋਂ ਕਰਦੇ ਹੋਏ ਦੋਵਾਂ ਅੱਤਵਾਦੀਆਂ ਨੂੰ ਮਾਰ ਦਿੱਤਾ। ਮੁਕਾਬਲੇ ਵਾਲੀ ਥਾਂ ਤੋਂ ਹਥਿਆਰ ਵੀ ਬਰਾਮਦ ਕੀਤੇ ਗਏ ਹਨ।

Featured India