ਨਵੀਂ ਦਿੱਲੀ: ਇੰਡੀਅਨ ਪ੍ਰੀਮੀਅਰ ਲੀਗ ਦੇ ਅਗਲੇ ਸੀਜ਼ਨ ਲਈ ਨਵੀਆਂ ਟੀਮਾਂ ਨਾਲ ਮੈਗਾ ਨਿਲਾਮੀ ਦੀਆਂ ਤਿਆਰੀਆਂ ਜ਼ੋਰਾਂ ‘ਤੇ ਹਨ। ਟੂਰਨਾਮੈਂਟ ਦੇ ਹਿੱਸੇ ਵਜੋਂ 8 ਟੀਮਾਂ ਨੂੰ ਆਪਣੇ ਚਾਰ ਖਿਡਾਰੀਆਂ ਨੂੰ ਬਰਕਰਾਰ ਰੱਖਣ ਦਾ ਵਿਕਲਪ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਬਾਕੀ ਖਿਡਾਰੀਆਂ ਨੂੰ ਐਕਸ਼ਨ ‘ਚ ਉਤਰਨਾ ਹੋਵੇਗਾ। ਫ੍ਰੈਂਚਾਇਜ਼ੀ ਟੀਮ ਪੰਜਾਬ ਕਿੰਗਜ਼ ਨੂੰ ਛੱਡਣ ਦਾ ਮਨ ਬਣਾ ਚੁੱਕੇ ਕਪਤਾਨ ਕੇ.ਐੱਲ.ਰਾਹੁਲ ਨਵੀਂ ਟੀਮ ‘ਚ ਸ਼ਾਮਲ ਹੋਣ ਦੀ ਖਬਰ ਹੈ। ਜਾਣਕਾਰੀ ਮੁਤਾਬਕ ਲਖਨਊ ਦੀ ਟੀਮ ਉਸ ਨੂੰ ਆਪਣਾ ਕਪਤਾਨ ਬਣਾਉਣਾ ਚਾਹੁੰਦੀ ਹੈ।
ਇਸ ਖਿਡਾਰੀ ‘ਤੇ ਪੈਸਿਆਂ ਦੀ ਬਰਸਾਤ, ਨਵੀਂ IPL ਟੀਮ ਨੇ ਦਿੱਤਾ ਕਪਤਾਨ ਬਣਨ ਲਈ 20 ਕਰੋੜ ਦਾ ਆਫਰ- ਰਿਪੋਰਟ
