ਮੋਹਾਲੀ ‘ਚ ਗੈਂਗਵਾਰ ਬਦਮਾਸ਼ਾਂ ਨੇ ਯੂਥ ਅਕਾਲੀ ਆਗੂ ਵਿੱਕੀ ਮਿੱਡੂਖੇੜਾ ਨੂੰ ਸ਼ਰ੍ਹੇਆਮ ਮਾਰੀਆਂ ਗੋਲ਼ੀਆਂ, ਮੌਕੇ ‘ਤੇ ਮੌਤ

ਮੋਹਾਲੀ ‘ਚ ਗੈਂਗਵਾਰ ਬਦਮਾਸ਼ਾਂ ਨੇ ਯੂਥ ਅਕਾਲੀ ਆਗੂ ਵਿੱਕੀ ਮਿੱਡੂਖੇੜਾ ਨੂੰ ਸ਼ਰ੍ਹੇਆਮ ਮਾਰੀਆਂ ਗੋਲ਼ੀਆਂ, ਮੌਕੇ ‘ਤੇ ਮੌਤ

ਮੋਹਾਲੀ:  ਮੋਹਾਲੀ ‘ਚ ਸਨਸਨੀਖੇਜ ਵਾਰਦਾਤ ਹੋਈ ਹੈ। ਸ਼ਨਿਚਰਵਾਰ ਸਵੇਰੇ ਕਰੀਬ 11 ਵਜੇ ਸੈਕਟਰ-71 ਮਟੌਰ ‘ਚ ਗੈਂਗਵਾਰ ਦੀ ਘਟਨਾ ਹੋਈ ਹੈ। ਦਿਨਦਹਾੜੇ ਦੋ ਬਦਮਾਸ਼ਾਂ ਨੇ ਇਕ ਨੌਜਵਾਨ ‘ਤੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ। ਦੋਵੇਂ ਮੁਲਜ਼ਮ ਇਕ ਕਾਰ ‘ਚ ਸਵਾਰ ਹੋ ਕੇ ਆਏ ਸਨ। ਦੱਸਿਆ ਜਾ ਰਿਹਾ ਹੈ ਕਿ ਬਦਮਾਸ਼ ਨੌਜਵਾਨ ਨੂੰ ਜਾਨ ਤੋਂ ਮਾਰਨ ਦੀ ਨੀਅਤ ਤੋਂ ਆਏ ਸਨ। ਰਾਹਗੀਰਾਂ ਮੁਤਾਬਿਕ ਮੁਲਜ਼ਮਾਂ ਨੇ ਨੌਜਵਾਨ ‘ਤੇ ਇਕ ਤੋਂ ਬਾਅਦ ਇਕ 15 ਤੋਂ 16 ਫਾਇਰ ਕੀਤੇ। ਨੌਜਵਾਨ ਨੂੰ 6 ਤੋਂ 7 ਗੋਲ਼ੀਆਂ ਲੱਗੀਆਂ ਜਿਸ ਕਾਰਨ ਉਸ ਦੀ ਮੌਕੇ ‘ਤੇ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅਕਾਲੀ ਲੀਡਰ ਅਜੇ ਪਾਲ ਮਿੱਡੂ ਖੇੜਾ ਦੇ ਭਰਾ ਵਿੱਕੀ ਮਿੱਡੂਖੇੜਾ ਨਾਮਕ ਵਿਅਕਤੀ ਦੇ ਗੋਲ਼ੀ ਲੱਗੀ ਹੈ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਮਟੌਰ ਥਾਣਾ ਪੁਲਿਸ ਮੌਕੇ ‘ਤੇ ਪਹੁੰਚੀ ਹੈ। ਪੁਲਿਸ ਨੇ ਘਟਨਾ ਵਾਲੇ ਸਥਾਨ ਤੋਂ ਗੋਲ਼ੀਆਂ ਦੇ ਖੋਲ ਬਰਾਮਦ ਕੀਤੇ ਹਨ। ਮਿਲੀ ਜਾਣਕਾਰੀ ਮੁਤਾਬਿਕ ਮਾਮਲਾ ਕਾਲਜ ਰਾਜਨੀਤੀ ‘ਚ ਪੁਰਾਣੀ ਰੰਜ਼ਿਸ ਦਾ ਦੱਸਿਆ ਜਾ ਰਿਹਾ ਹੈ। ਮ੍ਰਿਤਕ ਵਿੱਕੀ ਵਿਦਿਆਰਥੀ ਸੰਘ ਸੋਈ (SOI) ਤੋਂ ਚੋਣਾਂ ਲੜ ਚੁੱਕਿਆ ਹੈ। ਬਦਮਾਸ਼ਾਂ ਦੀ ਫਾਇਰਿੰਗ ਤੋਂ ਬਚਣ ਲਈ ਵਿੱਕੀ ਨੇ ਮੌਕੇ ਤੋਂ ਭਜਣ ਦੀ ਕੋਸ਼ਿਸ਼ ਵੀ ਕੀਤੀ ਪਰ ਮੁਲਜ਼ਮਾਂ ਨੇ ਉਸ ਦਾ ਕਰੀਬ 500 ਮੀਟਰ ਤਕ ਪਿੱਛਾ ਕਰ ਫਾਇਰਿੰਗ ਕਰਦੇ ਰਹੇ। ਮਟੌਰ ਤੋਂ ਕਰੀਬ ਅੱਧਾ ਕਿੱਲੋਮੀਟਰ ਦੂਰ ਕਮਿਊਨਿਟੀ ਸੈਂਟਰ ਦੇ ਬਾਹਰ ਮੁਲਜ਼ਮਾਂ ਨੇ ਵਿੱਕੀ ‘ਤੇ ਗੋਲ਼ੀਆਂ ਚਲਾਈਆਂ। ਮਟੌਰ ਥਾਣਾ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਨੌਜਵਾਨ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਲਿਆ ਹੈ। ਮੁਲਜ਼ਮਾਂ ਦਾ ਪਤਾ ਲਾਉਣ ਲਈ ਪੁਲਿਸ ਨੇੜੇ-ਤੇੜੇ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਖੰਗਾਲਣ ‘ਚ ਜੁਟੀ ਹੈ।

 

Punjab