ਪਾਕਿਸਤਾਨ ਦੀ ਕੰਪੋਜ਼ਿਟ ਹਾਕੀ ਨੂੰ ਟੱਕਰ ਦੇ ਰਹੀ ਜਲੰਧਰ ਦੀ ਸਟਿੱਕ

ਪਾਕਿਸਤਾਨ ਦੀ ਕੰਪੋਜ਼ਿਟ ਹਾਕੀ ਨੂੰ ਟੱਕਰ ਦੇ ਰਹੀ ਜਲੰਧਰ ਦੀ ਸਟਿੱਕ

ਜਲੰਧਰ: ਟੋਕੀਓ ਓਲੰਪਿਕ ‘ਚ ਭਾਰਤੀ ਹਾਕੀ ਟੀਮ ਵੱਲੋਂ ਕਾਂਸੀ ਮੈਡਲ ‘ਤੇ ਮੋਹਰ ਲੱਗਣ ਨਾਲ ਹਾਕੀ ਦੀ ਤਸਵੀਰ ਬਦਲੇਗੀ। ਨਾਲ ਹੀ ਖਿਡਾਰੀਆਂ ਦੀ ਤਕਦੀਰ ਬਦਲਣ ਦੇ ਨਾਲ-ਨਾਲ ਕੰਪੋਜ਼ਿਟ ਹਾਕੀ ਬਣਾਉਣ ਵਾਲਿਆਂ ਦੇ ਕਾਰੋਬਾਰ ‘ਚ ਵਾਧਾ ਹੋਣਾ ਵੀ ਤੈਅ ਹੈ। ਹੁਣ ਫਿਰ ਬੱਚੇ ਬੱਲਾ ਫੜਨ ਦੀ ਬਜਾਏ ਹਾਕੀ ਸਟਿੱਕ ਫੜਦੇ ਨਜ਼ਰ ਆਉਣਗੇ। ਨਵੇਂ ਭਾਰਤ ਦੇ ਨਾਲ ਹਾਕੀ ਸਟਿੱਕ ਦਾ ਸਰੂਪ ਵੀ ਬਦਲ ਰਿਹਾ ਹੈ। ਹੁਣ ਲੱਕੜ ਤੋਂ ਤਿਆਰ ਹਾਕੀ ਸਟਿੱਕ ਦੀ ਜਗ੍ਹਾ ਕੰਪੋਜ਼ਿਟ ਹਾਕੀ ਸਟਿੱਕ ਲੈ ਰਹੀ ਹੈ। ਪਹਿਲਾਂ ਪੰਜਾਬ ਦੀ ਇੰਡਸਟਰੀ ਪਾਕਿਸਤਾਨ ਤੋਂ ਕੰਪੋਜ਼ਿਟ ਹਾਕੀ ਮੰਗਵਾਉਂਦੀ ਸੀ। ਪਹਿਲਾਂ ਖਿਡਾਰੀ ਪਾਕਿਸਤਾਨ ‘ਚ ਤਿਆਰ ਹਾਕੀ ਨਾਲ ਖੇਡਦੇ ਸਨ ਪਰ ਹੁਣ ਉਨ੍ਹਾਂ ਨੇ ਜਲੰਧਰ ‘ਚ ਤਿਆਰ ਕੰਪੋਜ਼ਿਟ ਹਾਕੀ ਫੜ ਲਈ ਹੈ।

ਪਾਕਿਸਤਾਨ ਕੰਪੋਜ਼ਿਟ ਹਾਕੀ ਸਟਿੱਕ ਨੂੰ ਟੱਕਰ ਅਲਫਾ ਹਾਕੀ ਇੰਡਸਟਰੀ ਨੇ ਦਿੱਤੀ। ਸਾਲ 2010 ‘ਚ ਆਪਣਾ ਪਹਿਲਾ ਯੂਨਿਟ ਲੈਦਰ ਕੰਪਲੈਕਸ ‘ਚ ਲਗਾਇਆ। ਸੂਬੇ ‘ਚ ਕੁੱਲ 4 ਮੇਨ ਕੰਪੋਜ਼ਿਟ ਹਾਕੀ ਤਿਆਰ ਕਰਨ ਵਾਲੇ ਯੂਨਿਟ ਹਨ, ਜਿਨ੍ਹਾਂ ਵਿਚ ਅਲਫਾ, ਰਕਸ਼ਕ ਸਪੋਰਟਰ, ਫਲੈਸ਼ ਤੇ ਐੱਸਐੱਨਐੱਸ ਹਨ। ਚਾਰੋ ਯੂਨਿਟ ਦੇਸ਼ ਦੇ ਨਾਲ-ਨਾਲ ਯੂਰਪੀ ਦੇਸ਼ਾਂ ਵਿਚ ਹਾਕੀ ਐਕਸਪੋਰਟ ਕਰਦੇ ਹਨ। ਯੂਨਿਟ ਹਰ ਸਾਲ 80,000 ਤੋਂ ਜ਼ਿਆਦਾ ਹਾਕੀਆਂ ਤਿਆਰ ਕਰ ਰਹੇ ਹਨ। ਸੂਬੇ ‘ਚ ਕੁੱਲ ਮਿਲਾ ਕੇ ਛੋਟੇ-ਵੱਡੇ 4 ਯੂਨਿਟ ਹਨ, ਜੋ ਹਰ ਸਾਲ ਕਰੀਬ 30 ਕਰੋੜ ਰੁਪਏ ਦਾ ਕਾਰੋਬਾਰ ਕਰਦੇ ਹਨ।

ਕਾਰਬਨ ਤੇ ਫਾਈਬਰ ਨੂੰ ਮਿਲਾ ਕੇ ਹੀਟ ਵਾਲੀ ਮਸ਼ੀਨ ‘ਚ ਪਾਇਆ ਜਾਂਦਾ ਹੈ। ਮਸ਼ੀਨ ‘ਚ ਹਾਕੀ ਸ਼ੇਪ ਦੀ ਡਾਈ ਬਣੀ ਹੁੰਦੀ ਹੈ। 20 ਤੋਂ 30 ਮਿੰਟ ਤਕ ਰੱਖਣ ਤੋਂ ਬਾਅਦ ਮਸ਼ੀਨ ਤੋਂ ਹਾਕੀ ਨੂੰ ਬਾਹਰ ਕੱਢਿਆ ਜਾਂਦਾ ਹੈ। ਫਿਰ ਉਸ ਨੂੰ ਫਰਨਿਸ਼ ਕੀਤਾ ਜਾਂਦਾ ਹੈ। ਹਾਕੀ ਦਾ ਭਾਰ 500 ਤੋਂ 550 ਗ੍ਰਾਮ ਦੇ ਵਿਚਕਾਰ ਹੁੰਦਾ ਹੈ। ਲੱਕੜੀ ਦੀ ਹਾਕੀ ਨਾਲ ਬਾਲ ਲੱਗਣ ਤੋਂ ਬਾਅਦ ਸਪੀਡ 80 ਤੋਂ 90 ਫ਼ੀਸਦ ਪ੍ਰਤੀ ਘੰਟਾ ਤਕ ਰਹਿੰਦੀ ਸੀ। ਕੰਪੋਜ਼ਿਟ ਹਾਕੀ ਨਾਲ ਬਾਲ ਲੱਗਣ ਤੋਂ ਬਾਅਦ ਸਪੀਡ 140 ਤੋਂ 150 ਤੋਂ ਨਿਕਲਦੀ ਹੈ।ਪਾਕਿਸਤਾਨ ਦੀ ਕੰਪੋਜ਼ਿਟ ਹਾਕੀ ਨੂੰ ਟੱਕਰ ਅਲਫਾ ਹਾਕੀ ਇੰਡਸਟਰੀ ਨੇ ਜਲੰਧਰ ‘ਚ ਯੂਨਿਟ ਲਗਾ ਕੇ ਦਿੱਤੀ। ਇੰਡਸਟਰੀ ‘ਚ ਤਿਆਰ ਹੋਣ ਵਾਲੀ ਹਾਕੀ ਕੌਮਾਂਤਰੀ ਮਾਪਦੰਡਾਂ ‘ਤੇ ਖਰੀ ਉਤਰਦੀ ਹੈ। ਇੰਡਸਟਰੀ ਰੋਜ਼ਾਨਾ 150 ਤੋਂ 200 ਹਾਕੀ ਤਿਆਰ ਕਰ ਰਹੀ ਹੈ। ਕੁਆਲਿਟੀ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾ ਰਿਹਾ ਹੈ।ਅਲਫਾ ਹਾਕੀ ਇੰਡਸਟਰੀ ਦੇ ਐੱਮਡੀ ਜਤਿਨ ਮਹਾਜਨ ਤੇ ਨਿਤਿਨ ਮਹਾਜਨ ਨੇ ਕਿਹਾ ਕਿ ਪਾਕਿਸਤਾਨ ਦੀ ਕੰਪੋਜ਼ਿਟ ਹਾਕੀ ਨੂੰ ਟੱਕਰ ਦੇਣ ਲਈ ਜਲੰਧਰ ‘ਚ ਯੂਨਿਟ ਖੋਲ੍ਹਿਆ। ਹਾਕੀ ਨਿਰਮਾਤਾ ਪਾਕਿਸਤਾਨ ਤੋਂ ਕੰਪੋਜ਼ਿਟ ਹਾਕੀ ਦਰਾਮਦ ਕਰਵਾਉਂਦੇ ਸਨ। ਪਹਿਲਾ ਯੂਨਿਟ ਲੱਗਣ ਤੋਂ ਬਾਅਦ ਹੌਲੀ-ਹੌਲੀ ਹੋਰ ਹਾਕੀ ਨਿਰਮਾਤਾ ਨੇ ਕੰਪੋਜ਼ਿਟ ਹਾਕੀ ਤਿਆਰ ਕਰਨੀ ਸ਼ੁਰੂ ਕਰ ਦਿੱਤੀ। ਟੋਕੀਓ ਓਲੰਪਿਕ ‘ਚ ਭਾਰਤੀ ਹਾਕੀ ਟੀਮ ਦੇ ਖਿਡਾਰੀਆਂ ਦੀ ਗੱਲ ਕਰੀਏ ਤਾਂ 8 ਖਿਡਾਰੀ ਅਲਫਾ ਸਟਿੱਕ ਨਾਲ ਖੇਡੇ ਹਨ।

ਰਕਸ਼ਕ ਸਪੋਰਟਸ ਦੇ ਐੱਮਡੀ ਸੰਜੇ ਕੋਹਲੀ ਨੇ ਕਿਹਾ ਕਿ ਲੱਕੜ ਤੋਂ ਤਿਆਰ ਹੋਣ ਵਾਲੀ ਸਟਿੱਕ ਦੀ ਜਗ੍ਹਾ ਕੰਪੋਜ਼ਿਟ ਹਾਕੀ ਲੈ ਰਹੀ ਹੈ। ਟਰਫ ‘ਚ ਕੰਪੋਜ਼ਿਟ ਹਾਕੀ ਕਾਰਗਰ ਹੈ। ਬਾਲ ਸਪੀਡ ਨਾਲ ਨਿਕਲਦੀ ਹੈ। ਟੋਕੀਓ ਓਲੰਪਿਕ ‘ਚ ਮੈਡਲ ਜਿੱਤਣ ਤੋਂ ਬਾਅਦ ਕੰਪੋਜ਼ਿਟ ਹਾਕੀ ਦਾ ਕਾਰੋਬਾਰ ਵਧਣ ਦੀ ਉਮੀਦ ਹੈ। ਨਵੀਂ ਜਨਰੇਸ਼ਨ ਹਾਕੀ ਖੇਡ ਵੱਲ ਆਕਰਸ਼ਿਤ ਹੋਵੇਗੀ।

 

 

 

 

 

 

 

 

Punjab