EPFO ਸਬਸਕ੍ਰਾਈਬਰਜ਼ ਨੂੰ ਮਿਲਦਾ ਹੈ ਅਚਨਚੇਤ ਮੌਤ ‘ਤੇ 7 ਲੱਖ ਰੁਪਏ ਦਾ ਬੀਮਾ ਕਵਰ

EPFO ਸਬਸਕ੍ਰਾਈਬਰਜ਼ ਨੂੰ ਮਿਲਦਾ ਹੈ ਅਚਨਚੇਤ ਮੌਤ ‘ਤੇ 7 ਲੱਖ ਰੁਪਏ ਦਾ ਬੀਮਾ ਕਵਰ

ਨਵੀਂ ਦਿੱਲੀ : ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਆਪਣੇ ਮੈਂਬਰਾਂ ਦੀ ਅਚਨਚੇਤ ਮੌਤ ਹੋਣ ‘ਤੇ ਉਨ੍ਹਾਂ ਦੇ ਪਰਿਵਾਰ ਨੂੰ ਬੀਮਾ ਕਵਰ ਦਾ ਲਾਭ ਮੁਹੱਈਆ ਕਰਵਾਉਂਦਾ ਹੈ। ਈਪੀਐੱਫਓ ਦੀ ਈਡੀਐੱਲਆਈ ਯਾਨੀ ਕਿ ਇੰਪਲਾਈਜ਼ ਡਿਪਾਜ਼ਿਟ ਲਿੰਕਡ ਇੰਸ਼ੋਰੈਂਸ ਸਕੀਮ ਤਹਿਤ ਸਬਸਕ੍ਰਾਈਬਰ ਦੀ ਅਚਨਚੇਤ ਮੌਤ ਹੋ ਜਾਣ ‘ਤੇ ਉਸ ਦੇ ਨੌਮਿਨੀ ਨੂੰ 7 ਲੱਖ ਰੁਪਏ ਤਕ ਦੀ ਇੰਸ਼ੋਰੈਂਸ ਦੀ ਰਕਮ ਦਿੱਤੀ ਜਾਂਦੀ ਹੈ। ਜੇਕਰ ਕੋਈ ਵਿਅਕਤੀ ਈਪੀਐੱਫਓ ਸਬਸਕ੍ਰਾਈਬਰ ਹੈ ਤੇ ਉਸ ਨੇ ਲਗਾਤਾਰ 12 ਮਹੀਨੇ ਜੌਬ ਕੀਤੀ ਹੈ ਤਾਂ ਅਕਾਲ ਮੌਤ ਹੋ ਜਾਣ ‘ਤੇ ਉਸ ਦੇ ਪਰਿਵਾਰ ਨੂੰ ਇਸ ਬੀਮਾ ਰਕਮ ਦਾ ਫਾਇਦਾ ਦਿੱਤਾ ਜਾਵੇਗਾ। ਇਸ ਤਹਿਤ ਈਪੀਐੱਫਓ ਸਬਸਕ੍ਰਾਈਬਰ ਦੇ ਪਰਿਵਾਰ ਨੂੰ ਸੱਤ ਲੱਖ ਰੁਪਏ ਤਕ ਦਾ ਬੀਮਾ ਕਵਰ ਦਿੱਤਾ ਜਾਂਦਾ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਬੀਮਾ ਕਵਰ ਉਨ੍ਹਾਂ ਲੋਕਾਂ ਨੂੰ ਵੀ ਮਿਲਦਾ ਹੈ, ਜਿਨ੍ਹਾਂ ਨੇ ਇਕ ਸਾਲ ਦੇ ਅੰਦਰ ਇਕ ਤੋਂ ਜ਼ਿਆਦਾ ਸੰਸਥਾਵਾਂ ‘ਚ ਨੌਕਰੀ ਕੀਤੀ ਹੈ। ਇਹ ਕਲੇਮ ਮੁਲਾਜ਼ਮ ਦੇ ਪਰਿਵਾਰ ਵਾਲਿਆਂ ਵੱਲੋਂ ਮੁਲਾਜ਼ਮ ਦੀ ਅਕਾਲ ਮੌਤ ਹੋਣ ‘ਤੇ ਕੀਤਾ ਜਾ ਸਕਦਾ ਹੈ। ਈਡੀਐੱਲਆਈ ਸਕੀਮ ‘ਚ ਕਲੇਮ ਕਰਨ ਵਾਲਾ ਮੈਂਬਰ ਮੁਲਾਜ਼ਮ ਦਾ ਨੌਮਿਨੀ ਹੋਣਾ ਚਾਹੀਦਾ ਹੈ। ਤੁਹਾਨੂੰ ਦੱਸ ਦੇਈਏ ਕਿ ਕੋਰੋਨਾ ਕਾਰਨ ਮੌਤ ਹੋਣ ‘ਤੇ ਵੀ ਇਸ ਬੀਮਾ ਕਵਰ ਦਾ ਲਾਭ ਮਿਲਦਾ ਹੈ

ਨਹੀਂ ਦੇਣਾ ਹੁੰਦਾ ਕੋਈ ਵੀ ਪ੍ਰੀਮੀਅਮ

ਇਸ ਇੰਸ਼ੋਰੈਂਸ ਸਕੀਮ ਦਾ ਲਾਭ ਲੈਣ ਲਈ, ਮੁਲਾਜ਼ਮ ਨੂੰ ਅਲੱਗ ਤੋਂ ਪ੍ਰੀਮੀਅਮ ਦੇ ਤੌਰ ‘ਤੇ ਕੋਈ ਵੀ ਰਕਮ ਨਹੀਂ ਦੇਣੀ ਪੈਂਦੀ, ਬਲਕਿ ਇਸ ਦੇ ਲਈ ਯੋਗਦਾਨ ਕੰਪਨੀ ਵੱਲੋਂ ਹੀ ਦਿੱਤਾ ਜਾਂਦਾ ਹੈ।

ਕਲੇਮ ਦਾ ਤਰੀਕਾ

ਜੇਕਰ ਈਪੀਐੱਫਓ ਮੈਂਬਰ ਦੀ ਅਕਾਲ ਮੌਤ ਹੋਈ ਹੈ ਤਾਂ ਉਸ ਦਾ ਨੌਮਿਨੀ ਜਾਂ ਉੱਤਰਾਧਿਕਾਰੀ ਇਸ ਬੀਮਾ ਕਵਰ ਲਈ ਕਲੇਮ ਕਰ ਸਕਦਾ ਹੈ। ਜੇਕਰ ਕਲੇਮ ਕਰਨ ਵਾਲੇ ਦੀ ਉਮਰ 18 ਸਾਲ ਤੋਂ ਘੱਟ ਹੈ ਤਾਂ ਉਸ ਵੱਲੋਂ ਉਸ ਦੇ ਮਾਪੇ ਇਸ ਦੇ ਲਈ ਕਲੇਮ ਕਰ ਸਕਦਾ ਹੈ। ਕਲੇਮ ਕਰਨ ਲਈ ਇੰਸ਼ੋਰੈਂਸ ਕੰਪਨੀ ਨੂੰ ਮੁਲਾਜ਼ਮ ਦੀ ਮੌਤ ਦਾ ਸਰਟੀਫਿਕੇਟ, ਸਕਸੈਸ਼ਨ ਸਰਟੀਫਿਕੇਟ, ਮਾਈਨਰ ਨੌਮਿਨੀ ਵੱਲੋਂ ਅਪਲਾਈ ਕਰਨ ਵਾਲੇ ਮਾਪੇ ਦੇ ਸਰਟੀਫਿਕੇਟ ਤੇ ਬੈਂਕ ਦਾ ਵੇਰਵਾ ਦੇਣਾ ਜ਼ਰੂਰੀ ਹੁੰਦਾ ਹੈ।

Business Featured