ਰਾਜੌਰੀ ਦੇ ਥੰਨਾਮੰਡੀ ‘ਚ ਫਿਰ ਮੁਕਾਬਲਾ ਸ਼ੁਰੂ, 24 ਘੰਟਿਆਂ ‘ਚ ਦੋ ਅੱਤਵਾਦੀ ਢੇਰ

ਰਾਜੌਰੀ ਦੇ ਥੰਨਾਮੰਡੀ ‘ਚ ਫਿਰ ਮੁਕਾਬਲਾ ਸ਼ੁਰੂ, 24 ਘੰਟਿਆਂ ‘ਚ ਦੋ ਅੱਤਵਾਦੀ ਢੇਰ

ਰਾਜੌਰੀ:  ਜ਼ਿਲ੍ਹਾ ਰਾਜੌਰੀ ਦੇ ਨੇਡ਼ਲੇ ਖੇਤਰ ਧਨਾਮੰਡੀ ‘ਚ ਸੁਰੱਖਿਆਬਲਾਂ ਤੇ ਅੱਤਵਾਦੀਆਂ ‘ਚ ਇਕ ਵਾਰ ਫਿਰ ਮੁਕਾਬਲਾ ਸ਼ੁਰੂ ਹੋ ਗਈ ਹੈ। ਸਰਹੱਦ ਨੇਡ਼ੇ ਜੰਗਲਾਂ ‘ਚ ਲੁਕੇ ਅੱਤਵਾਦੀਆਂ ਨੇ ਸੁਰੱਖਿਆਬਲਾਂ ਦੇ ਘੇਰੇ ‘ਚ ਆਉਂਦੇ ਹੀ ਉਨ੍ਹਾਂ ‘ਤੇ ਗੋਲ਼ੀਬਾਰੀ ਸ਼ੁਰੂ ਕਰ ਦਿੱਤੀ।ਸੁਰੱਖਿਆਬਲ ਵੀ ਆਪਣੀ ਪੋਜੀਸ਼ਨ ਲੈਂਦੇ ਹੋਏ ਅੱਤਵਾਦੀਆਂ ਦੀ ਗੋਲ਼ੀਬਾਰੀ ਦਾ ਜਵਾਬ ਦੇ ਰਹੇ ਹਨ। ਪਿਛਲੇ 24 ਘੰਟਿਆਂ ਦੌਰਾਨ ਸੁਰੱਖਿਆਬਲਾਂ ਨੇ ਹਾਲੇ ਤਕ ਇਸ ਇਲਾਕੇ ‘ਚ ਦੋ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ ।ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ ਅੱਤਵਾਦੀਆਂ ਦਾ ਇਕ ਦਲ ਗੁਲਾਮ ਕਸ਼ਮੀਰ ‘ਚੋਂ ਘੁਸਪੈਠ ਕਰ ਕੇ ਭਾਰਤੀ ਇਲਾਕਿਆਂ ‘ਚ ਆਇਆ ਹੈ। ਸਥਾਨਕ ਲੋਕਾਂ ਦੀ ਸੂਚਨਾ ਦੇ ਆਧਾਰ ‘ਤੇ ਪੁਲਿਸ ਤੇ ਫੌਜ ਦਾ ਸਰਚ ਅਪ੍ਰੇਸ਼ਨ ਜ਼ਿਲ੍ਹਾ ਰਾਜੌਰੀ ਦੇ ਨੇਡ਼ਲੇ ਇਲਾਕਿਆਂ ‘ਚ ਕਾਫੀ ਦਿਨਾਂ ਤੋਂ ਜਾਰੀ ਹੈ। ਪਿਛਲੇ ਸ਼ੁੱਕਰਵਾਰ ਨੂੰ ਤਲਾਸ਼ੀ ਮੁਹਿੰਮ ਦੌਰਾਨ ਇਹ ਅੱਤਵਾਦੀ ਸੁਰੱਖਿਬਲਾਂ ਦੀ ਘੇਰਾਬੰਦੀ ‘ਚ ਆ ਗਏ ਜਿਸ ਤੋਂ ਬਾਅਦ ਦੋਵੇਂ ਪਾਸਿਓਂ ਗੋਲ਼ੀਬਾਰੀ ਦਾ ਸਿਲਸਿਲਾ ਸ਼ੁਰੂ ਹੋ ਗਿਆ।

ਮੁਕਾਬਲੇ ਦੌਰਾਨ ਸੁਰੱਖਿਆਬਲਾਂ ਨੇ ਦੋ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਇਸ ਦੌਰਾਨ ਬਾਕੀ ਅੱਤਵਾਦੀ ਸੰਘਣੇ ਜੰਗਲ ‘ਚ ਸੁਰੱਖਿਬਲਾਂ ਦੀ ਘੇਰਾਬੰਦੀ ਤੋਡ਼ ਕੇ ਬਚ ਨਿਕਲਣ ‘ਤੇ ਕਾਮਯਾਬ ਰਹੇ ਪਰ ਸੁਰੱਖਿਆਬਲਾਂ ਨੇ ਵੀ ਅੱਤਵਾਦੀਆਂ ਦੀ ਤਲਾਸ਼ ‘ਚ ਆਪਣੀ ਮੁਹਿੰਮ ਜਾਰੀ ਰੱਖੀ ਹੈ। ਅੱਜ ਦੁਪਹਿਰ ਨੂੰ ਇਕ ਵਾਰ ਫਿਰ ਅੱਤਵਾਦੀ ਸੁਰੱਖਿਬਲਾਂ ਦੀ ਘੇਰਾਬੰਦੀ ‘ਚ ਫਸ ਗਏ ਹਨ। ਦੋਵੇਂ ਪਾਸਿਓ ਗੋਲ਼ੀਬਾਰੀ ਦਾ ਸਿਲਸਿਲਾ ਜਾਰੀ ਹੈ।

India